Advertisment

ਸਾਰਾ ਗੁਰਪਾਲ ਨੇ ਕਿਸ ਨੂੰ ਕੱਢਿਆ ਦਿਲ ‘ਚੋਂ, ਦੇਖੋ ਵੀਡੀਓ

author-image
By Lajwinder kaur
New Update
ਸਾਰਾ ਗੁਰਪਾਲ ਨੇ ਕਿਸ ਨੂੰ ਕੱਢਿਆ ਦਿਲ ‘ਚੋਂ, ਦੇਖੋ ਵੀਡੀਓ
Advertisment
ਪੰਜਾਬੀ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਉਹ ‘ਓਕੇ ਬਾਏ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਜਿਸ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਹੋਰ ਵੇਖੋ:ਵਰੁਣ ਧਵਨ ਤੇ ਨੋਰਾ ਫਤੇਹੀ ਨੇ ਆਪਣੀ ਅਦਾਵਾਂ ਦੇ ਨਾਲ ਸਰਦੀ ‘ਚ ਵਧਾਈ ਗਰਮੀ, ਦੇਖੋ ਵੀਡੀਓ ਓਕੇ ਬਾਏ ਗਾਣੇ ਦੇ ਬੋਲ ਜੱਗੀ ਸਹਿਗਲ ਨੇ ਲਿਖੇ ਤੇ ਮਿਊਜ਼ਿਕ ਸਟਾਰ ਬੁਆਏ ਹੋਰਾਂ ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਮੋਹਿਤ ਤੇ ਅਸ਼ਫ਼ਾਕ  ਹੋਰਾਂ ਨੇ ਮਿਲ ਕੇ ਤਿਆਰ ਕੀਤਾ ਹੈ। ਗਾਣੇ ਦੇ ਵੀਡੀਓ ‘ਚ ਵੀ ਅਦਾਕਾਰੀ ਖ਼ੁਦ ਸਾਰਾ ਗੁਰਪਾਲ ਨੇ ਕੀਤੀ ਹੈ। ਗਾਣੇ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਹੀ ਗਾਇਆ ਹੈ। ਗਾਣੇ ਨੂੰ ਫਰਾਈਡੇਅ ਫੰਨ ਰਿਕਾਰਡਸ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। publive-image ਜੇ ਗੱਲ ਕਰੀਏ ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਗੁਰਮੁਖ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਰੌਸ਼ਨ ਪ੍ਰਿੰਸ ਦੇ ਨਾਲ Sehar ਫ਼ਿਲਮ ‘ਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਾਲ ਹੀ ਕਈ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment