ਸਾਰਾ ਗੁਰਪਾਲ ਨੇ ਸਿੱਧੂ ਮੂਸੇਵਾਲਾ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਬਿਆਨ ਕੀਤਾ ਦੁੱਖ

written by Lajwinder kaur | June 06, 2022

29 ਮਈ ਨੂੰ 5 ਵੱਜ ਕੇ 25 ਮਿੰਟ ਦੇ ਕਰੀਬ ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਹ ਹਮਲਾ ਉੱਦੋਂ ਹੋਇਆ ਜਦੋਂ ਉਹ ਆਪਣੇ ਦੋ ਸਾਥੀਆਂ ਦੇ ਨਾਲ ਥਾਰ ਗੱਡੀ ਦੇ ਵਿੱਚ ਜਾ ਰਹੇ ਸਨ।

ਇਸ ਹਮਲੇ 'ਚ ਦੋਵੇਂ ਸਾਥੀ ਵੀ ਜ਼ਖ਼ਮੀ ਹੋਏ ਸਨ। ਪਰ Sidhu Moose Wala ਇਸ ਦੁਨੀਆਂ ਤੋਂ ਸਦਾ ਦੇ ਲਈ ਰੁਖ਼ਸਤ ਹੋ ਗਏ। ਸਿੱਧੂ ਮੂਸੇਵਾਲਾ ਨੂੰ ਇਸ ਸੰਸਾਰ ਤੋਂ ਗਏ ਭਾਵੇਂ ਇੱਕ ਹਫਤੇ ਤੋਂ ਵੱਧ ਦਾ ਸਮੇਂ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਹੈ, ਕਿ ਸਿੱਧ ਮੂਸੇਵਾਲਾ ਇਸ ਸੰਸਾਰ 'ਚ ਨਹੀਂ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਦੇ ਇਸ ਵਿਦੇਸ਼ੀ ਪ੍ਰਸ਼ੰਸਕ ਨੇ ਵੀ ਪੱਟ ‘ਤੇ ਥਾਪੀ ਮਾਰ ਕੇ ਗਾਇਕ ਨੂੰ ਦਿੱਤੀ ਸ਼ਰਧਾਂਜਲੀ, ਇਨਸਾਫ ਦੀ ਕੀਤੀ ਮੰਗ  

image from Instagram

ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਕੋਈ ਵਾਰ-ਵਾਰ ਪੋਸਟਾਂ ਪਾ ਕੇ ਸਿੱਧੂ ਨਾਲ ਬਿਤਾਏ ਪਲਾਂ ਨੂੰ ਯਾਦ ਕਰ ਰਿਹਾ ਹੈ। ਅਦਾਕਾਰਾ ਤੇ ਗਾਇਕਾ ਸਾਰਾ ਗੁਰਪਾਲ ਨੇ ਵੀ ਆਪਣੇ ਦਿਲ ਦਾ ਦਰਦ ਬਿਆਨ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ।

sidhu Moose wala , image from Instagram

ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਸਿੱਧੂ ਮੂਸੇਵਾਲਾ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰ 'ਚ ਦੇਖ ਸਕਦੇ ਹੋਏ ਉਹ ਮੱਝਾਂ ਦੇ ਕੋਲ ਢਾਹੇ ਮੰਜਾ ਉੱਤੇ ਲੇਟਿਆ ਹੋਇਆ ਹੈ ਤੇ ਸਾਰਾ ਗੁਰਪਾਲ ਸਿੱਧੂ ਨੂੰ ਪੱਖੀ ਦੇ ਨਾਲ ਹਵਾ ਝਲਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਪਿੰਡਾਂ ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਤਸਵੀਰ ਨੂੰ ਸਾਰਾ ਗੁਰਪਾਲ ਨੇ ਟੁੱਟੇ ਹੋਏ ਹਾਰਟ ਵਾਲੇ ਇਮੋਜ਼ੀ ਦੇ ਨਾਲ ਸਾਂਝਾ ਕੀਤਾ ਹੈ।

sidhu Moose wala ,, image from Instagram

ਦੱਸ ਦਈਏ ਸਾਰਾ ਗੁਰਪਾਲ ਸਿੱਧੂ ਮੂਸੇਵਾਲਾ ਦੇ ਗੀਤ ‘ME AND MY GIRLFRIEND’ ਚ ਨਜ਼ਰ ਆਈ ਸੀ। ਇਸ ਗੀਤ ਵੀ ਸਿੱਧੂ ਮੂਸੇਵਾਲਾ ਦੀ Moosetape ‘ਚੋਂ ਸੀ। ਗਾਇਕੀ ਤੇ ਅਦਾਕਾਰੀ ਦੇ ਨਾਲ ਸਿੱਧੂ ਮੂਸੇਵਾਲਾ ਮਿੱਟੀ ਦੇ ਨਾਲ ਜੁੜਿਆ ਹੋਇਆ ਸੀ। ਸਿੱਧੂ ਮੂਸੇਵਾਲਾ ਦਾ ਖੇਤੀ ਕਰਨਾ ਵੱਖਰਾ ਹੀ ਸ਼ੌਂਕ ਸੀ ਅਤੇ ਉਹ ਆਪਣੇ ਪਿੰਡ ਦੇ ਵਿਚ ਆਪਣੀ ਜ਼ਮੀਨ ਨੂੰ ਖੁਦ ਵਾਹੁੰਦਾ ਸੀ, ਬਿਜਾਈ ਕਰਦੇ ਸੀ ਇਸ ਤੋਂ ਇਲਾਵਾ ਉਹ ਖੇਤਾਂ ‘ਚ ਪਾਣੀ ਲਾਉਣ ਵਾਲਾ ਕੰਮ ਵੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਸਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

 

 

View this post on Instagram

 

A post shared by Sara Gurpal (@saragurpals)

You may also like