ਮਾਡਲਿੰਗ ਤੋਂ ਗਾਇਕ ਬਣੀ ਸਾਰਾ ਗੁਰਪਾਲ ਦਾ ਸਫਰ

Written by  Shaminder   |  September 07th 2018 08:32 AM  |  Updated: September 07th 2018 08:32 AM

ਮਾਡਲਿੰਗ ਤੋਂ ਗਾਇਕ ਬਣੀ ਸਾਰਾ ਗੁਰਪਾਲ ਦਾ ਸਫਰ

ਪੰਜਾਬ ਦੀ ਧਰਤੀ ਤੇ ਅਜਿਹੀਆਂ ਕਈ ਸ਼ਖਸ਼ੀਅਤਾਂ ਹੋਈਆਂ ਜਿਨਾਂ ਨੇ ਆਪਣੀ ਮਿਹਨਤ ਨਾਲ ਬਹੁਤ ਵੱਡੇ ਮੁਕਾਮ ਹਾਸਲ ਕੀਤੇ ਹਨ । ਉਂਝ ਤਾਂ ਇਨਾਂ ਮਾਣਮੱਤੀਆਂ ਸ਼ਖਸ਼ੀਅਤਾਂ ਦੀ ਸੂਚੀ ਕਾਫੀ ਲੰਬੀ ਹੈ ।ਕਿਉਂਕਿ ਦੁਨੀਆਂ ਭਰ ਵਿੱਚ ਪੰਜਾਬੀਆਂ  ਨੇ ਬਹੁਤ ਨਾਮ ਕਮਾਇਆ ਹੈ । ਇਨਾਂ ਸ਼ਖਸ਼ੀਅਤਾਂ ਵਿਚੋਂ ਹੀ ਇੱਕ ਹਨ ਸਾਰਾ ਗੁਰਪਾਲ । ਜਿਨਾਂ ਨੇ ਮਾਡਲਿੰਗ ਦੀ ਦੁਨੀਆਂ 'ਚ ਬਹੁਤ ਨਾਮ ਕਮਾਇਆ ਹੈ ।

sara gurpal

ਅੱਜ ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ ੧੯੯੧ 'ਚ ਹੋਇਆ । ਉਨਾਂ ਦਾ ਬਚਪਨ ਦਾ ਨਾਂਅ ਰਚਨਾ ਹੈ । ਉਨਾਂ ਨੇ ਆਪਣੀ ਬੀ.ਏ ਦੀ ਪੜਾਈ ਚੰਡੀਗੜ 'ਚ ਹਾਸਲ ਕੀਤੀ ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ ਦੀ ਦੁਨੀਆਂ 'ਚ ਕਦਮ ਰੱਖਿਆ । ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ੨੦੧੪ 'ਚ ਆਪਣੇ ਪਹਿਲੇ ਗੀਤ 'ਪਰਾਂਦੇ' ਨਾਲ ਕੀਤੀ । ਇਸ ਤੋਂ ਬਾਅਦ ਉਨਾਂ ਨੇ ਪਹਿਲੀ ਫਿਲਮ 'ਡਰਾਮਾ ਕੁਈਨ' ਵਿੱਚ ਕੰਮ ਕੀਤਾ ।ਇੰਝ ਲਗਾਤਾਰ ਉਹ ਕਾਮਯਾਬੀ ਦੀ ਇਬਾਰਤ ਲਿਖਦੀ ਗਈ ਅਤੇ ਕਈ ਮਿਊਜ਼ਿਕ ਐਲਬਮ'ਚ ਕੰਮ ਕੀਤਾ ।

Sara Gurpal

ਇਸ ਸੋਹਣੀ ਸੁੱਨਖੀ ਪੰਜਾਬਣ ਨੇ ਜਿੱਥੇ ਮਿਊਜ਼ਿਕ ਐਲਬਮ 'ਚ ਕੰਮ ਕਰਕੇ ਕਈ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਏ ਉੱਥੇ ਫਿਲਮ 'ਡਰਾਮਾ ਕੂਈਨ' ਵਿੱਚ ਕੰਮ ਕਰਕੇ ਅਦਾਕਾਰੀ ਦੇ ਖੇਤਰ ਵਿੱਚ ਵੀ ਨਾਮ ਕਮਾਇਆ ।ਉਹ ਹੁਣ ਤੱਕ ਕਈ ਮਿਊਜ਼ਿਕ ਐਲਬਮ 'ਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਕਈ ਮਿਊਜਿਕ ਐਲਬਮ ਵਿੱਚ ਕੰਮ ਕਰ ਰਹੇ ਹਨ । ਇਸ ਤੋਂ ਬਾਅਦ ਉਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰਦੇ ਗਏ ।ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਜਿਸ 'ਚ ਉਨ੍ਹਾਂ ਨੇ ਆਪਣਾ ਨਵਾਂ ਗੀਤ ' ਕੀ ਮੈਂ ਕੱਲੀ ਹਾਂ' ਨੂੰ ਸਪੋਰਟ ਕਰਨ 'ਤੇ ਸ਼ੁਕਰੀਆ ਅਦਾ ਕੀਤਾ ਹੈ ।

https://www.instagram.com/p/BnQUEWrhH86/?hl=en&taken-by=saragurpals

ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗੀਤ ਦਾ ਫਿਲਮਾਂਕਣ ਦਿਲਪ੍ਰੀਤ ਢਿੱਲੋਂ,ਮੀਨਾਕਸ਼ੀ ਚੌਧਰੀ  'ਤੇ ਕੀਤਾ ਗਿਆ ਹੈ ।ਇਸ ਗੀਤ ਦਾ ਕਨਸੈਪਟ ਬਹੁਤ ਹੀ ਵਧੀਆ ਹੈ,ਜੋ ਲੋਕਾਂ ਦੇ ਦਿਲਾਂ ਨੂੰ ਟੁੰਬ ਰਿਹਾ ਹੈ । ਇੱਕ ਤੋਂ ਬਾਅਦ ਇੱਕ ਕਈ ਮਿਊਜ਼ਿਕ ਐਲਬਮ 'ਚ ਉਨਾਂ ਨੇ ਕੰਮ ਕੀਤਾ । ਹੁਣ ਤੱਕ ਆਪਣੇ  ਛੋਟੇ ਜਿਹੇ ਐਕਟਿੰਗ ਕੈਰੀਅਰ 'ਚ ਉਨਾਂ ਨੇ ਗੁੰਡੇ ਨੰ ੧, ਗਰਲ ਫਰੈਂਡ,ਜੈਗੁਆਰ, ਫੋਰਡ ਸਮੇਤ ਕਈ ਮਿਊਜ਼ਿਕ ਐਲਬਮ 'ਚ ਕੰਮ ਕਰਕੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਆਪਣੀ ਖਾਸ ਜਗਾ ਬਣਾਈ ਹੈ । ਜਿਸ ਵੀ ਵੀਡਿਓ ਐਲਬਮ ਵਿੱਚ ਉਨਾਂ ਨੇ ਕੰਮ ਕੀਤਾ ਉਨਾਂ ਨੇ ਕਾਮਯਾਬੀ ਦੇ ਝੰਡੇ ਗੱਡੇ ਅਤੇ ਲਗਾਤਾਰ ਇਸ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network