ਮਹਿਲਾ ਦਿਵਸ ਉੱਤੇ ਔਰਤਾਂ ਪ੍ਰਤੀ ਦੋਹਰਾ ਰਵੱਈਆ ਰੱਖਣ ਵਾਲਿਆਂ ਨੂੰ ਸਾਰਾ ਗੁਰਪਾਲ ਦੀ ਨਸੀਹਤ

Written by  Lajwinder kaur   |  March 08th 2019 04:13 PM  |  Updated: March 08th 2019 04:13 PM

ਮਹਿਲਾ ਦਿਵਸ ਉੱਤੇ ਔਰਤਾਂ ਪ੍ਰਤੀ ਦੋਹਰਾ ਰਵੱਈਆ ਰੱਖਣ ਵਾਲਿਆਂ ਨੂੰ ਸਾਰਾ ਗੁਰਪਾਲ ਦੀ ਨਸੀਹਤ

ਪੰਜਾਬੀ ਇੰਡਸਟਰੀ ਦੀ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਜਿਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਕੁਝ ਵੱਖਰੀ ਹੀ ਤਰ੍ਹਾਂ ਦੀ ਪੋਸਟ ਪਾਈ ਹੈ। ਜੀ ਹਾਂ, ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਪੇਂਟਿੰਗ ਕੀਤੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ‘ਚ ਸਮਾਜ ਦੀ ਸੋਚ ਉੱਤੇ ਸਵਾਲੀਆ ਨਿਸ਼ਾਨ ਚੁੱਕੇ ਹਨ। ਰੌਂਗਟੇ ਖੜ੍ਹੇ ਕਰਦੀਆਂ ਇਹ ਤਸਵੀਰਾਂ ਸਮਾਜ ਦੇ ਸੱਚ ਨੂੰ ਪੇਸ਼ ਕਰਦੀਆਂ ਹਨ ਜਿਹਨਾਂ ਬਾਰੇ ਹਰ ਕੋਈ ਬੋਲਣ ਤੋਂ ਗੁਰੇਜ਼ ਕਰਦਾ ਹੈ। ਸਾਰਾ ਗੁਰਪਾਲ ਨੇ ਬਹੁਤ ਸ਼ਾਨਦਾਰ ਕੈਪਸ਼ਨ ਲਿਖੀ ਹੈ: ‘ਜੇ ਫ਼ਰਕ ਪੈਂਦਾ ਹੈ ਤਾਂ ਹਰ ਰੋਜ਼ ਪੈਣਾ ਚਾਹੀਦਾ ਹੈ..ਔਰਤ ਨੂੰ ਉਸ ਦਾ ਹੱਕ ਤੇ ਇੱਜ਼ਤ ਦਿਵਾਉਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ..ਸਿਰਫ Bio ‘ਚ ਲਿਖ ਦੇਣ ਨਾਲ #respectwomen ਕੁਝ ਨਹੀਂ ਹੋਵੇਗਾ.. ਚੀਜ਼ਾਂ ਉਦੋਂ ਹੀ ਸਹੀ ਹੋ ਸਕਦੀਆਂ ਨੇ ਜਦੋਂ ਦੋਹਰਾ ਚਿਹਰ ਨਾ ਰੱਖਿਆ ਜਾਵੇ..ਇੱਕ ਸੋਸ਼ਲ ਮੀਡੀਆ ਤੇ ਇੱਕ ਰੀਅਲ.. ਚਲੋ ਔਰਤਾਂ ਦੀ ਬੇਹਿਤਰੀ ਦੇ ਲਈ ਇੱਕਜੁੱਟ ਹੋ ਕੇ ਖੜ੍ਹੇ ਹੋਈਏ..

ਮੈਂ ਉਨ੍ਹਾਂ ਅਮੇਜ਼ਿੰਗ ਔਰਤਾਂ ਨੂੰ ਸਲਾਮ ਕਰਦੀ ਹਾਂ ਜਿਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਹੁਣ ਮੇਰੇ ਵਰਗੇ ਹਜ਼ਾਰਾਂ ਲੋਕਾਂ ਲਈ ਉਦਾਹਰਨਾਂ ਸਾਬਿਤ ਹੋਈਆਂ ਹਨ।’

ਹੋਰ ਵੇਖੋ:ਦੇਖੋ ਕਿਵੇਂ ਦੀ ਲੱਗੀ ਜੈਸਮੀਨ ਸੈਂਡਲਸ ਦੀ ਨਵੀਂ ਲੁੱਕ

ਸਾਰਾ ਗੁਰਪਾਲ ਨੇ ਬਹੁਤ ਹੀ ਵਧੀਆ ਮੈਸਜ਼ ਸ਼ੇਅਰ ਕੀਤਾ ਹੈ । ਉਹਨਾਂ ਨੇ ਆਪਣੀ ਪੋਸਟ ਰਾਹੀਂ ਉਹਨਾਂ ਲੋਕਾਂ ਦੇ ਚਿਹਰੇ ਦਿਖਾਏ ਨੇ ਜਿਹੜੇ ਸੋਸ਼ਲ ਮੀਡੀਆ ਉੱਤੇ ਕੁਝ ਹੋਰ ਨੇ ਤੇ ਸਮਾਜ ਵਿੱਚ ਕੁਝ ਹੋਰ ਹਨ। ਸਾਰਾ ਗੁਰਪਾਲ ਦੀ ਇਸ ਪੋਸਟ ਲਈ ਤਾਰੀਫ਼ ਤਾਂ ਬਣਦੀ ਹੈ।

View this post on Instagram

 

The happy group ....???

A post shared by Sara Gurpal (@saragurpals) on

ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦੇ ਕਈ ਹਿੱਟ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ਤੇ ਇਸ ਤੋਂ ਇਲਾਵਾ ਸਾਰਾ ਗੁਰਪਾਲ ਗਾਇਕੀ ‘ਚ ਵੀ ਕਦਮ ਰੱਖ ਚੁੱਕੀ ਹੈ। ਹਾਲ ਹੀ ‘ਚ ਸਾਰਾ ਗੁਰਪਾਲ ਦਾ ਨਵਾਂ ਗੀਤ ‘ਪਿਆਰ ਕਰਦੇ ਹਾਂ’ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network