ਸਾਰੰਗ ਸਿਕੰਦਰ ਨੇ ਵਿਆਹ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ, ਪੋਸਟ ਪਾ ਕੀਤਾ ਵੱਡਾ ਖੁਲਾਸਾ

written by Shaminder | October 31, 2022 05:35pm

ਗਾਇਕ ਸਰਦੂਲ ਸਿਕੰਦਰ (Sardool Sikander)ਦੇ ਬੇਟੇ ਸਾਰੰਗ ਸਿਕੰਦਰ (Sarang Sikander)ਨੇ ਆਪਣੇ ਵਿਆਹ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਵਿਆਹ ਨੂੰ ਲੈ ਕੇ ਕੁਝ ਮੀਡੀਆ ਸੰਸਥਾਨਾਂ ਵੱਲੋਂ ਪਾਈਆਂ ਗਈਆਂ ਪੋਸਟਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਮੈਂ ਪੰਜਾਬੀ ਇੰਡਸਟਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਰੈਂਕ ਖੇਡਿਆ ਹੈ’’।

Sarang Sikander , image Source : Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 4 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਬਾਬੀ’

ਇੱਕ ਹੋਰ ਪੋਸਟ ਵਿੱਚ ਸਾਰੰਗ ਨੇ ਲਿਖਿਆ, "ਮੈਨੂੰ ਬੜਾ ਅਫ਼ਸੋਸ ਹੋ ਰਿਹਾ ਹੈ ਕਿ ਮੈਂ ਇੰਡਸਟਰੀ ਨਾਲ ਪਰੈਂਕ ਖੇਡਿਆ ਤੇ ਮੀਡੀਆ ਨੇ ਇਸ ਨੂੰ ਸੀਰੀਅਸ ਲੈ ਲਿਆ’’। ਦੱਸ ਦਈਏ ਕਿ ਮੀਡੀਆ ਵੱਲੋਂ ਲਗਾਤਾਰ ਸਾਰੰਗ ਦੇ ਵਿਆਹ ਦੀਆਂ ਖ਼ਬਰਾਂ ਪਬਲਿਸ਼ ਕੀਤੀਆਂ ਜਾ ਰਹੀਆਂ ਸਨ ।

Sarang post image Source : Instagram

ਹੋਰ ਪੜ੍ਹੋ : ਗਾਇਕ ਪੰਮੀ ਬਾਈ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਤੋਂ ਬਾਅਦ ਉਸ ਨੂੰ ਖੁ ਦਇਸ ਬਾਰੇ ਸਪੱਸ਼ਟੀਕਰਨ ਦੇਣਾ ਪਿਆ ਹੈ । ਦਰਅਸਲ ਅਮਰ ਨੂਰੀ ਦੀ ਖ਼ਾਸ ਦੋਸਤ ਕਮਲਜੀਤ ਨੀਰੂ ਦੇ ਬੇਟੇ ਦਾ ਵੀ ਬੀਤੇ ਦਿਨ ਵਿਆਹ ਸੀ ਅਤੇ ਕਮਲਜੀਤ ਨੀਰੂ ਦੇ ਬੇਟੇ ਦਾ ਨਾਮ ਵੀ ਸਾਰੰਗ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਅਮਰ ਨੂਰੀ ਨੇ ਸਾਂਝੇ ਕੀਤੇ ਸਨ ।

Sarang Sikander post image Source : Instagram

ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਇਸ ਬਾਰੇ ਖੁਲਾਸਾ ਕੀਤਾ ਵੀ ਕੀਤਾ ਸੀ । ਅਮਰ ਨੂਰੀ ਨੇ ਘੋੜੀਆਂ ਵੀ ਗਾਈਆਂ ਸਨ । ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਗਾਇਕਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ ।

 

View this post on Instagram

 

A post shared by Sarang Sikander (@sarangsikander786)

You may also like