ਸਰਬਜੀਤ ਚੀਮਾ ਦੇ ਖ਼ਾਸ ਦੋਸਤ ਦਾ ਦਿਹਾਂਤ, ਗਾਇਕ ਨੇ ਭਾਵੁਕ ਪੋਸਟ ਕੀਤੀ ਸਾਂਝੀ

written by Shaminder | March 13, 2021

ਸਰਬਜੀਤ ਚੀਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੱਕ ਦੋਸਤ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਭਰਾਂਵਾ ਵਰਗਾ ਯਾਰ ਸੰਜੇ ਕੁਮਾਰ (ਕਾਲਾ) ਸਾਨੂੰ ਹਮੇਸ਼ਾ ਲਈ ਛੱਡ ਗਿਆ ।

 sarbjit cheema Image From Sarbjit Cheema Instagram

ਹੋਰ ਪੜ੍ਹੋ :  ਹਰਭਜਨ ਮਾਨ ਨੇ ਬਜ਼ੁਰਗ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਖ਼ਾਸ ਮੈਸੇਜ

sarbjit Image From Sarbjit Cheema Instagram

ਪ੍ਰਮਾਤਮਾ ਓਹਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਬਹੁਤ ਅੱਛਾ ਡਰੱਮ ਅਤੇ ਐਕਟੋ ਪਲੇਅਰ ਸੀ ਅਸੀਂ ਵੀਹ ਸਾਲ ਸਟੇਜ ਤੇ ਇੱਕੱਠਿਆਂ ਨੇ ਕੰਮ ਕੀਤਾ ਹਮੇਸ਼ਾ ਚੇਤਿਆਂ ਚ ਰਹੇਂਗਾ ਕਾਲੇ ਤੂੰ ਸਰਬਜੀਤ ਚੀਮਾ ਨੇ ਅੱਗੇ ਲਿਖਿਆ ਕਿ ਸੰਜੇ ਕੁਮਾਰ ਦੀ ਮੌਤ ‘ਤੇ ਮੈਂ ਬਹੁਤ ਦੁਖੀ ਹਾਂ ।

sarbjit Image From Sarbjit Cheema Instagram

 

ਸੰਜੇ ਨੇ ਆਪਣੀ ਜ਼ਿੰਦਗੀ ਦੇ 20 ਸਾਲ ਮੇਰੇ ਨਾਲ ਬਿਤਾਰੇ, ਮੇਰੀ ਸੰਗੀਤਕਾਰ ਟੀਮ ਦੀ ਰੀੜ ਦੀ ਹੱਡੀ ਬਣ ਕੇ । ਉਹ ਨਾਂ ਸਿਰਫ ਮੇਰੇ ਗਾਇਕੀ ਕਰੀਅਰ ‘ਚ ਇੱਕ ਵੱਡਾ ਹਿੱਸਾ ਸੀ ਬਲਕਿ ਮੇਰਾ ਬਹੁਤ ਵਧੀਆ ਦੋਸਤ ਵੀ ਸੀ।

ਹਾਲ ਹੀ ‘ਚ ਉਹ ਕੈਨੇਡਾ ‘ਚ ਸੈਟਲ ਹੋ ਗਿਆ ਸੀ ਅਤੇ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਲਿਆਉਣ ਲਈ ਬਹੁਤ ਹੀ ਮਿਹਨਤ ਕਰ ਰਿਹਾ ਸੀ’।ਸਰਬਜੀਤ ਚੀਮਾ ਦੇ ਇਸ ਸਾਥੀ ਦੀ ਮੌਤ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਅਫਸੋਸ ਜਤਾ ਰਹੇ ਹਨ ।

 

0 Comments
0

You may also like