ਤਿੰਨ ਪੁੱਤ ਤੇ ਇੱਕ ਪੋਤਾ ਗਵਾਉਣ ਤੋਂ ਬਾਅਦ ਵੀ ਬਲਬੀਰ ਸਿੰਘ ਨੇ ਨਹੀਂ ਹਾਰੀ ਹਿੰਮਤ, ਸਰਦਾਰ ਜੀ ਆਮਲੇਟ ਨਾਲ ਹੋਏ ਮਸ਼ਹੂਰ 

Written by  Aaseen Khan   |  August 11th 2019 02:37 PM  |  Updated: August 11th 2019 02:42 PM

ਤਿੰਨ ਪੁੱਤ ਤੇ ਇੱਕ ਪੋਤਾ ਗਵਾਉਣ ਤੋਂ ਬਾਅਦ ਵੀ ਬਲਬੀਰ ਸਿੰਘ ਨੇ ਨਹੀਂ ਹਾਰੀ ਹਿੰਮਤ, ਸਰਦਾਰ ਜੀ ਆਮਲੇਟ ਨਾਲ ਹੋਏ ਮਸ਼ਹੂਰ 

'ਸਰਦਾਰ' ਇਹ ਸ਼ਬਦ ਨਹੀਂ ਸਗੋਂ ਮਿਹਨਤੀ, ਹੱਕ ਦੀ ਕਮਾਈ, ਤੇ ਲੋੜਵੰਦਾਂ ਦੀ ਮਦਦ ਲਈ ਸਾਹਮਣੇ ਆਉਂਦੀ ਕੌਮ ਦੀ ਪਹਿਚਾਣ ਹੈ। ਅਜਿਹੇ ਸਰਦਾਰ ਜੀ ਹਨ ਦਿੱਲੀ ਦੇ ਪ੍ਰੱਗਤੀ ਮੈਦਾਨ 'ਚ ਆਮਲੇਟ ਦੀ ਰੇਹੜੀ ਲਗਾਉਂਦੇ ਸਰਦਾਰਜੀ ਆਮਲੇਟ ਨਾਲ ਮਸ਼ਹੂਰ ਬਲਬੀਰ ਸਿੰਘ ਜਿੰਨ੍ਹਾਂ ਨੇ ਆਪਣੇ ਪਰਿਵਾਰ ਦਾ ਹਰ ਇੱਕ ਜੀਅ ਗਵਾ ਲਿਆ ਪਰ ਹਮੇਸ਼ਾ ਪਰਮਾਤਮਾ ਤੇ ਆਪਣੀ ਮਿਹਨਤ 'ਤੇ ਯਕੀਨ ਰੱਖਿਆ।

ਕਰਲੀ ਟੇਲਸ ਵੱਲੋਂ ਕੀਤੀ ਗਈ ਸਰਦਾਰ ਜੀ ਆਮਲੇਟ ਵਾਲਿਆਂ 'ਤੇ ਖ਼ਾਸ ਰਿਪੋਰਟ 'ਚ ਪਤਾ ਚੱਲਦਾ ਹੈ ਕਿ ਉਹਨਾਂ ਆਪਣੀ ਇਸ 76 ਸਾਲ ਦੀ ਉੱਮਰ 'ਚ ਕੀ ਕੁਝ ਦੇਖਿਆ ਤੇ ਫਿਰ ਵੀ ਜ਼ਿੰਦਗੀ ਅੱਗੇ ਡਟ ਕੇ ਖੜੇ ਰਹੇ। ਬਲਬੀਰ ਸਿੰਘ ਦੇ ਤਿੰਨ ਪੁੱਤਰ ਸਨ ਪਰ ਤਿੰਨੋ ਹੀ ਇਸ ਦੁਨੀਆਂ 'ਚ ਅੱਜ ਨਹੀਂ  ਰਹੇ। 1987 'ਚ ਉਹਨਾਂ ਦੇ ਪਹਿਲੇ ਪੁੱਤਰ ਦੀ ਮੌਤ ਹੋਈ 1992 'ਚ ਉਹਨਾਂ ਦੀ ਪਤਨੀ ਦੁਨੀਆ ਤੋਂ ਰੁਕਸਤ ਹੋ ਗਈ, 1998 'ਚ ਬਲਬੀਰ ਸਿੰਘ ਦੇ ਦੂਜੇ ਲੜਕੇ ਦਾ ਵੀ ਦਿਹਾਂਤ ਹੋ ਗਿਆ ਤੇ 2013 'ਚ ਤੀਜਾ ਲੜਕਾ ਉਹਨਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਇਹ ਸਿਲਸਿਲਾ ਏਥੇ ਹੀ ਨਹੀਂ ਰੁਕਿਆ 2016 'ਚ ਉਹਨਾਂ ਦੀ ਇਕਲੌਤਾ ਪੋਤਾ ਵੀ ਦੁਨੀਆ ਤੋਂ ਚਲ ਵਸਿਆ।

ਹੋਰ ਵੇਖੋ : 2020 'ਚ ਇਸ ਤਰੀਕ ਨੂੰ ਵਿੱਕੀ ਕੌਸ਼ਲ ਨਜ਼ਰ ਆਉਣਗੇ ਸ਼ਹੀਦ ਉਧਮ ਸਿੰਘ ਦੇ ਰੂਪ 'ਚ

ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗਵਾਉਣ ਤੋਂ ਬਾਅਦ ਵੀ ਬਲਬੀਰ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਤੇ ਜਦੋਂ ਸ਼ਰੀਰ ਨੇ ਵੀ ਸਾਥ ਦੇਣਾ ਛੱਡ ਦਿੱਤਾ ਤਾਂ ਲੋਹੇ ਦੇ ਕੰਮ ਨੂੰ ਛੱਡ ਕੇ ਆਮਲੇਟ ਦਾ ਕੰਮ ਸ਼ੁਰੂ ਕਰ ਦਿੱਤਾ। ਬਲਬੀਰ ਸਿੰਘ ਨੂੰ ਅੱਜ ਸਰਦਾਰ ਜੀ ਆਮਲੇਟ ਦੇ ਨਾਮ ਤੋਂ ਦੁਨੀਆਂ ਭਰ 'ਚ ਪ੍ਰਿਸੱਧੀ ਮਿਲੀ ਹੈ ਉਹ ਵੀ ਉਹਨਾਂ ਵੱਲੋਂ ਬਣਾਏ ਜਾਂਦੇ ਆਮਲੇਟ ਦੇ ਚਲਦਿਆਂ। ਦੂਰੋਂ ਦੂਰੋਂ ਲੋਕ ਅੱਜ ਇਸ ਸਰਦਾਰ ਦੇ ਆਮਲੇਟ ਖਾਣ ਲਈ ਆਉਂਦੇ ਹਨ। ਜੇਕਰ ਬਲਬੀਰ ਸਿੰਘ ਆਪਣੇ ਹਾਲਾਤਾਂ ਤੋਂ ਹਰ ਜਾਂਦਾ ਤਾਂ ਸ਼ਾਇਦ ਉਸ ਦਾ ਏਨਾ ਨਾਮ ਨਾ ਹੁੰਦਾ। ਬਲਬੀਰ ਸਿੰਘ ਦੁਨੀਆ ਲਈ ਮਿਸਾਲ ਹੈ ਜਿਹੜਾ 76 ਸਾਲ ਦੀ ਉੱਮਰ 'ਚ ਵੀ ਹਰ ਇੱਕ ਮੁਸ਼ਕਿਲ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਰਿਹਾ  ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network