ਸੋਸ਼ਲ ਮੀਡੀਆ ‘ਤੇ ਛਾਇਆ ਇਸ ਸਰਦਾਰ ਜੀ ਦਾ ਡਾਂਸ, ਦਿਲਜੀਤ ਦੋਸਾਂਝ ਵੀ ਰੋਕ ਨਾ ਪਾਏ ਆਪਣੇ ਆਪ ਨੂੰ, ਸ਼ੇਅਰ ਕਰਨਾ ਪਿਆ ਵੀਡੀਓ

written by Lajwinder kaur | March 09, 2020

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਵੱਖ-ਵੱਖ ਕਲਾ ਨੂੰ ਜੱਗ ਜ਼ਾਹਿਰ ਕੀਤਾ ਜਾ ਰਿਹਾ ਹੈ । ਹਰ ਰੋਜ ਕੋਈ ਨਾ ਕੋਈ ਨਵੀਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤੇ ਚਰਚਾ ‘ਚ ਬਣੀ ਰਹਿੰਦੀ ਹੈ । ਅਜਿਹਾ ਹੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਪੰਜਾਬੀ ਸਰਦਾਰ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਦੇਖ ਸਕਦੇ ਹੋਏ ਉਹ ਦਿਲਜੀਤ ਦੋਸਾਂਝ ਦੇ ਗੀਤ ‘ਰਾਤ ਦੀ ਗੇੜੀ’ ਤੇ ‘ਪੰਜ ਤਾਰਾ’ ਵਾਲੇ ਗੀਤ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਿਹਾ ਹੈ । ਜਿਸਦੇ ਚੱਲਦੇ ਦਿਲਜੀਤ ਦੋਸਾਂਝ ਵੀ ਆਪਣੇ ਆਪ ਨੂੰ ਨਹੀਂ ਰੋਕ ਪਾਏ ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ ।

 
View this post on Instagram
 

Changa Hoyea Tik Tok Aa Gai Nahi Taan Kalaa Dabbi Reh Jani c Baut Janeya Di ????? KYA HEE BAATAN ?? KON NE EH ?

A post shared by DILJIT DOSANJH (@diljitdosanjh) on

ਹੋਰ ਵੇਖੋ:ਸਰਦਾਰੀ ਲੁੱਕ ‘ਚ ਨਜ਼ਰ ਆਏ ਪਤੀ-ਪਤਨੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਭੱਜੀ ਤੇ ਗੀਤਾ ਬਸਰਾ ਦਾ ਇਹ ਅਵਤਾਰ ਦਿਲਜੀਤ ਦੋਸਾਂਝ ਨੇ ਵੀਡੀਓਜ਼ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਚੰਗਾ ਹੋਇਆ Tik Tok ਆ ਗਈ ਨਹੀਂ ਤਾਂ ਕਲਾ ਦੱਬੀ ਰਹਿ ਜਾਣੀ ਸੀ ਬਹੁਤ ਜਣਿਆਂ ਦੀ..ਕਿਆ ਹੀ ਬਾਤਾਂ..ਕੌਣ ਨੇ ਇਹ ?
ਇਸ ਪੋਸਟ ਉੱਤੇ ਗੌਤਮ ਗੁਲਾਟੀ, ਹਰਭਜਨ ਸਿੰਘ, ਜਤਿੰਦਰ ਸ਼ਾਹ, ਧੀਰਜ ਕੁਮਾਰ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ‘ਜੋੜੀ’ ਤੇ ਬਾਲੀਵੁੱਡ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ‘ਚ ਨਜ਼ਰ ਆਉਣਗੇ ।

0 Comments
0

You may also like