ਸਰਦੂਲ ਸਿਕੰਦਰ ਨੇ 'ਫੁੱਲਾਂ ਜਿਹੀਏ ਕੱਚੀਏ ਵਪਾਰਨੇ' ਗਾਣੇ ਨਾਲ ਸੋਨੂੰ ਨਿਗਮ ਤੇ ਜਸਬੀਰ ਜੱਸੀ ਦੀ ਮਹਿਫ਼ਿਲ 'ਚ ਬੰਨਿਆ ਰੰਗ 

Written by  Rupinder Kaler   |  April 10th 2019 06:19 PM  |  Updated: April 10th 2019 06:19 PM

ਸਰਦੂਲ ਸਿਕੰਦਰ ਨੇ 'ਫੁੱਲਾਂ ਜਿਹੀਏ ਕੱਚੀਏ ਵਪਾਰਨੇ' ਗਾਣੇ ਨਾਲ ਸੋਨੂੰ ਨਿਗਮ ਤੇ ਜਸਬੀਰ ਜੱਸੀ ਦੀ ਮਹਿਫ਼ਿਲ 'ਚ ਬੰਨਿਆ ਰੰਗ 

ਸਰਦੂਲ ਸਿਕੰਦਰ ਜਿਨ੍ਹਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ, ਪਰ ਉਹਨਾਂ ਦਾ ਇੱਕ ਗਾਣਾ ਸਭ ਤੋਂ ਵੱਧ ਹਿੱਟ ਰਿਹਾ ਹੈ ।  ਇਸ ਗਾਣੇ ਦੇ ਬੋਲ ਹਨ 'ਫੁੱਲਾਂ ਜਿਹੀਏ ਕੱਚੀਏ ਵਪਾਰਨੇ ਕੰਢਿਆਂ ਦੇ ਭਾਅ ਸਾਨੂੰ ਤੋਲ ਨਾ' ਇਹ ਗੀਤ ਭਾਵੇਂ ਬਹੁਤ ਪੁਰਾਣਾ ਹੈ ਪਰ ਅੱਜ ਵੀ ਇਹ ਗਾਣਾ ਸੁਪਰ ਹਿੱਟ ਹੈ ।ਜਦੋਂ ਵੀ ਸਰਦੂਲ ਸਿਕੰਦਰ ਕਿਸੇ ਮਹਿਫ਼ਿਲ ਵਿੱਚ ਪਹੁੰਚਦੇ ਹਨ ਤਾਂ ਉਹਨਾਂ ਨੂੰ ਇਹ ਗਾਣਾ ਗਾਉਣ ਦੀ ਫਰਮਾਇਸ਼ ਜ਼ਰੂਰ ਹੁੰਦੀ ਹੈ ।

https://www.youtube.com/watch?v=6MLMP_PjiMk

ਇਸੇ ਤਰ੍ਹਾਂ ਦੀ ਮਹਿਫ਼ਿਲ ਵਿੱਚ ਜਦੋਂ ਸੋਨੂੰ ਨਿਗਮ, ਜਸਬੀਰ ਜੱਸੀ ਤੇ ਸਰਦੂਲ ਸਿੰਕਦਰ ਸਮੇਤ ਕੁਝ ਹੋਰ ਲੋਕ ਇਕੱਠੇ ਹੋਏ ਤਾਂ ਉਹਨਾਂ ਨੂੰ 'ਫੁੱਲਾਂ ਜਿਹੀਏ ਕੱਚੀਏ ਵਪਾਰਨੇ ਕੰਢਿਆਂ ਦੇ ਭਾਅ ਸਾਨੂੰ ਤੋਲ ਨਾ' ਗਾਣਾ ਗਾਉਣ ਦੀ ਫਰਮਾਇਸ਼ ਕੀਤੀ ਗਈ ।

https://www.instagram.com/p/BbRy0x6AU2E/

ਜਦੋਂ ਸਰਦੂਲ ਸਿਕੰਦਰ ਨੇ ਇਹ ਗਾਣਾ ਸੁਣਾਇਆ ਤਾਂ ਹਰ ਕੋਈ ਝੂਮਣ ਲੱਗ ਗਿਆ । ਇਸ ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਾਇਕ ਸੋਨੂੰ ਨਿਗਮ, ਜਸਬੀਰ ਜੱਸੀ ਉਹਨਾਂ ਦੇ ਨਾਲ ਤਾਲ ਦੇ ਨਾਲ ਤਾਲ ਮਿਲਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network