Advertisment

ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਸਰਦੂਲ ਸਿਕੰਦਰ ਦੇ ਵੱਡੇ ਭਰਾ ਦਾ ਦਿਹਾਂਤ …!

author-image
By Rupinder Kaler
New Update
ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਸਰਦੂਲ ਸਿਕੰਦਰ ਦੇ ਵੱਡੇ ਭਰਾ ਦਾ ਦਿਹਾਂਤ …!
Advertisment
ਐਂਟਰਟੇਨਮੈਂਟ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ, ਭਾਵੇਂ ਇਹ ਖ਼ਬਰ ਬਾਲੀਵੁੱਡ ਤੋਂ ਹੋਵੇ ਜਾਂ ਫਿਰ ਪਾਲੀਵੁੱਡ ਤੋਂ । ਖ਼ਬਰਾਂ ਮੁਤਾਬਿਕ ਬੀਤੇ ਦਿਨ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵੱਡੇ ਭਰਾ ਭਰਪੂਰ ਅਲੀ ਦਾ ਦਿਹਾਂਤ ਹੋ ਗਿਆ ਹੈ । ਇਸ ਖ਼ਬਰ ਦੀ ਪੁਸ਼ਟੀ ਇੱਕ ਵੈੱਬਸਾਈਟ ਨੇ ਕੀਤੀ ਹੈ ਜਦੋਂ ਕਿ ਸਰਦੂਲ ਸਿਕੰਦਰ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਨਹੀਂ ਕੀਤੀ । publive-image ਇਸ ਤੋਂ ਇਲਾਵਾ ਇਸ ਖ਼ਬਰ ਦੀ ਪੁਸ਼ਟੀ ਪੰਜਾਬੀ ਗਾਇਕ ਰਣਬੀਰ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਸਾਂਝੀ ਕਰਕੇ ਕੀਤੀ ਹੈ । ਇਸ ਵੀਡੀਓ ਨੂੰ ਸਾਂਝੀ ਕਰਕੇ ਉਹਨਾਂ ਭਰਪੂਰ ਅਲੀ ਨੂੰ ਸਰਧਾਂਜਲੀ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਦੂਲ ਸਿਕੰਦਰ ਵਾਂਗ ਭਰਪੂਰ ਅਲੀ ਦਾ ਵੀ ਸੰਗੀਤ ਦੀ ਦੁਨੀਆ ਵਿੱਚ ਚੰਗਾ ਨਾਂਅ ਸੀ । ਉਹ ਤਬਲਾ ਵਾਦਕ ਸਨ । ਉਹ ਸਰਦੂਲ ਸਕੰਦਰ ਨਾਲ ਅਕਸਰ ਸਟੇਜ਼ ਸ਼ੋਅ ਲਗਾਉਂਦੇ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment