ਗਾਇਕ ਸਰਦੂਲ ਸਿਕੰਦਰ ਸਦਮੇ ‘ਚ, ਵੱਡੇ ਭਰਾ ਤੇ ਉੱਘੇ ਤਬਲਾਵਾਦਕ ਉਸਤਾਦ ਭਰਪੂਰ ਅਲੀ ਦਾ ਦਿਹਾਂਤ, ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ

written by Lajwinder kaur | July 09, 2020

ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਘਰ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ । ਸਰਦੂਲ ਸਿਕੰਦਰ ਦੇ ਵੱਡੇ ਭਰਾ ਉਸਤਾਦ ਭਰਪੂਰ ਅਲੀ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ । ਉਸਤਾਦ ਭਰਪੂਰ ਅਲੀ ਜੀ ਉੱਘੇ ਤਬਲਾਵਾਦਕ ਸਨ ।

ਸਰਦੂਲ ਸਿਕੰਦਰ ਦੀ ਪਤਨੀ ਤੇ ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਸ ਦੁਖਦਾਇਕ ਖਬਰ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਰਦੂਲ ਜੀ ਦੇ ਵੱਡੇ ਭਰਾ ਭਰਪੂਰ ਅਲੀ ਜੀ 7 ਜੁਲਾਈ 2020, ਨੂੰ ਇਸ ਦੁਨੀਆ ‘ਚੋਂ ਚੱਲੇ ਗਏ ਨੇ । ਰੱਬ ਇਸ ਪਿਆਰੀ ਰੂਹ ਨੂੰ ਸ਼ਾਂਤੀ ਦੇਵੇ ਜਨਤ ਨਸੀਬ ਕਰੇ ਆਮੀਨ’ ਉਸਤਾਦ ਭਰਪੂਰ ਅਲੀ ਆਪਣੇ ਪਿੱਛੇ ਪਤਨੀ, ਦੋ ਬੇਟੇ ਤੇ ਇੱਕ ਧੀ ਛੱਡ ਗਏ ਨੇ । ਸਰਦੂਲ ਸਿਕੰਦਰ ਦਾ ਪੂਰਾ ਪਰਿਵਾਰ ਇਸ ਸਮੇਂ ਦੁੱਖ ‘ਚੋਂ ਲੰਘ ਰਿਹਾ ਹੈ । ਉਸਤਾਦ ਭਰਪੂਰ ਅਲੀ ਦੀ ਮੌਤ ਪੰਜਾਬੀ ਮਿਊਜ਼ਿਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ ।

0 Comments
0

You may also like