ਸਰਗਮ ਕੌਸ਼ਲ ਨੇ ਜਿੱਤਿਆ Mrs World 2022 ਦਾ ਖਿਤਾਬ, 21 ਸਾਲਾਂ ਬਾਅਦ ਵਾਪਸ ਆਇਆ 'ਕ੍ਰਾਊਨ'

written by Lajwinder kaur | December 18, 2022 08:03pm

Mrs World 2022: ਅੱਜ ਦੇਸ਼ ਲਈ ਬਹੁਤ ਵੱਡਾ ਮੌਕਾ ਹੈ, ਕਿਉਂਕਿ ਇੱਕ ਵਾਰ ਫਿਰ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਹੋਇਆ ਹੈ। ਮਿਸਿਜ਼ ਵਰਲਡ 2022 ਦੀ ਵਿਜੇਤਾ ਸਾਹਮਣੇ ਆ ਗਈ ਹੈ ਅਤੇ ਸਰਗਮ ਕੌਸ਼ਲ ਨੇ ਇਹ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਰਗਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਰਗਮ ਕੌਸ਼ਲ ਕੌਣ ਹੈ।

ਹੋਰ ਪੜ੍ਹੋ : ਤੈਮੂਰ ਦਾ ਜਨਮ ਦਿਨ ਮਨਾਉਣ ਲਈ ਛੁੱਟੀਆਂ 'ਤੇ ਨਿਕਲੇ ਸੈਫ ਤੇ ਕਰੀਨਾ, ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ

India's Sargam Koushal image source: Instagram

ਤੁਹਾਨੂੰ ਦੱਸ ਦੇਈਏ ਕਿ ਇਹ ਦੇਸ਼ ਲਈ ਬਹੁਤ ਵੱਡਾ ਅਤੇ ਮਾਣ ਵਾਲਾ ਪਲ ਹੈ ਕਿਉਂਕਿ 21 ਸਾਲਾਂ ਬਾਅਦ ਕਿਸੇ ਭਾਰਤੀ ਨੇ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ 2001 ਵਿੱਚ ਅਦਿਤੀ ਗੋਵਿਤਰੀਕਰ ਨੇ ਜਿੱਤਿਆ ਸੀ। ਯਾਨੀ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਿਸਿਜ਼ ਵਰਲਡ ਕਰਾਊਨ 21 ਸਾਲ ਬਾਅਦ ਦੇਸ਼ ਵਾਪਸ ਆਇਆ ਹੈ। ਜਿਊਰੀ ਪੈਨਲ ਦੀ ਗੱਲ ਕਰੀਏ ਤਾਂ ਇਸ ਵਿੱਚ ਸੋਹਾ ਅਲੀ ਖਾਨ, ਵਿਵੇਕ ਓਬਰਾਏ, ਮੁਹੰਮਦ ਅਜ਼ਹਰੂਦੀਨ ਅਤੇ ਸਾਬਕਾ ਮਿਸਿਜ਼ ਵਰਲਡ ਅਦਿਤੀ ਗੋਵਿਤਰੀਕਰ ਵੀ ਸ਼ਾਮਲ ਸਨ। ਸਰਗਮ ਦੀ ਜਿੱਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

inside image of sargam image source: Instagram

Sargam Koushal-ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਗਮ ਕੌਸ਼ਲ ਨੇ ਮਿਸਿਜ਼ ਇੰਡੀਆ ਵਰਲਡ ਦਾ ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਉਹ ਮਿਸਿਜ਼ ਵਰਲਡ ਮੁਕਾਬਲੇ 'ਚ ਪਹੁੰਚੀ ਅਤੇ ਇੱਥੇ ਵੀ ਉਨ੍ਹਾਂ ਨੇ ਜਿੱਤ ਹਾਸਿਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸਰਗਮ ਕੌਸ਼ਲ ਦੇ ਪਤੀ ਭਾਰਤੀ ਜਲ ਸੈਨਾ ਵਿੱਚ ਹਨ। ਦੂਜੇ ਪਾਸੇ ਸਰਗਮ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਅਧਿਆਪਕ ਸੀ। ਜਾਣਕਾਰੀ ਅਨੁਸਾਰ ਸਰਗਮ ਕੌਸ਼ਲ ਨੇ ਅੰਗਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮਿਸਿਜ਼ ਵਰਲਡ ਇੱਕ ਸੁੰਦਰਤਾ ਮੁਕਾਬਲਾ ਹੈ, ਜਿਸ ਵਿੱਚ ਸਿਰਫ਼ ਵਿਆਹੀਆਂ ਔਰਤਾਂ ਹੀ ਹਿੱਸਾ ਲੈ ਸਕਦੀਆਂ ਹਨ।

Sargam Koushal image image source: Instagram

 

View this post on Instagram

 

A post shared by Mrs. India Inc (@mrsindiainc)

You may also like