‘ਝੱਲੇ’ ਦਾ ਟਾਈਟਲ ਟਰੈਕ ਜਿੱਤ ਰਿਹਾ ਹੈ ਸਭ ਦਾ ਦਿਲ, ਗੁਰਨਾਮ ਭੁੱਲਰ ਦੀ ਆਵਾਜ਼ ‘ਚ ਹੋਇਆ ਰਿਲੀਜ਼

Written by  Lajwinder kaur   |  November 03rd 2019 12:46 PM  |  Updated: November 03rd 2019 12:47 PM

‘ਝੱਲੇ’ ਦਾ ਟਾਈਟਲ ਟਰੈਕ ਜਿੱਤ ਰਿਹਾ ਹੈ ਸਭ ਦਾ ਦਿਲ, ਗੁਰਨਾਮ ਭੁੱਲਰ ਦੀ ਆਵਾਜ਼ ‘ਚ ਹੋਇਆ ਰਿਲੀਜ਼

ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦਾ ਟਾਈਟਲ ਟਰੈਕ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ‘ਝੱਲੇ’ ਗੀਤ ਨੂੰ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਪਿਆਰ ਆਮ ਲੋਕਾਂ ‘ਚ ਹੀ ਨਹੀਂ ਸਗੋਂ ਝੱਲੇ ਲੋਕਾਂ ‘ਚ ਵੀ ਹੁੰਦਾ ਹੈ। ਕਿਵੇਂ ਪਿਆਰ ਦਾ ਫੁੱਲ ਕਿਸੇ ਵੀ ਥਾਵੇਂ ਉੱਗ ਸਕਦਾ ਹੈ।

ਹੋਰ ਵੇਖੋ:ਸੱਚੀਆਂ ਮੁਹੱਬਤਾਂ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਿਹਾ ਹੈ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਿਆਰ ਦੇ ਮਰੀਜ਼’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਰੋਮਾਂਟਿਕ ਗੀਤ ਦੇ ਬੋਲ ਖੁਦ ਗੁਰਨਾਮ ਭੁੱਲਰ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ ਡਾਇਮੰਡਸਟਾਰ ਵਰਲਡਵਾਈਡ ਨੇ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਉੱਤੇ ਫਿਲਮਾਇਆ ਗਿਆ ਹੈ। ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸਰੋਤਿਆਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਝੱਲੇ ਫ਼ਿਲਮ ‘ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲਹੋਤਰਾ, ਜਤਿੰਦਰ ਕੌਰ ਵਰਗੇ ਵੱਡੇ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਅਮਰਜੀਤ ਸਿੰਘ ਨੇ ਕੀਤਾ ਹੈ ਤੇ ਡਾਇਲਾਗਸ ਰਾਕੇਸ਼ ਧਵਨ ਦੀ ਕਲਮ ‘ਚੋਂ ਨਿਕਲੇ ਨੇ। ਝੱਲਿਆਂ ਦਾ ਟੱਬਰ 15 ਨਵੰਬਰ ਨੂੰ ਸਿਨੇਮਾ ਘਰਾਂ ‘ਚ ਲੋਕਾਂ ਦਾ ਮਨੋਰੰਜਨ ਕਰਨ ਆ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network