ਸਰਗੁਣ ਮਹਿਤਾ ਨੂੰ ਕਿਸ 'ਤੇ ਚੜਿਆ ਗੁੱਸਾ ਅਤੇ ਕੀ ਕਰਨਾ ਚਾਹੁੰਦੀ ਹੈ ਉਸ ਨਾਲ,ਵੀਡੀਓ ਵਾਇਰਲ

written by Shaminder | May 22, 2019

ਸਰਗੁਣ ਮਹਿਤਾ ਐਮੀ ਵਿਰਕ ਅਤੇ ਹੋਰ ਕਲਾਕਾਰਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਣ ਮਹਿਤਾ ਐਮੀ ਵਿਰਕ ਨਾਲ ਮਜ਼ਾਕ ਦੇ ਮੂਡ 'ਚ ਨਜ਼ਰ ਆ ਰਹੇ ਨੇ ।ਸਰਗੁਣ ਮਹਿਤਾ ਫ਼ਿਲਮੀ ਅੰਦਾਜ਼ 'ਚ ਕਹਿ ਰਹੇ ਨੇ ਕਿ ਮੈਂਨੇ ਕਹਾ ਥਾ ਨਾਂ ਅਭੀ ਮੇਰੇ ਹਾਥੋਂ ਕਿਸੀ ਕੀ ਮੌਤ ਹੋਗੀ । ਹੋਰ ਵੇਖੋ:ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ https://www.instagram.com/p/BxuIpvln-zV/ ਜਿਸ ਤੋਂ ਬਾਅਦ ਐਮੀ ਵਿਰਕ ਅਤੇ ਹੋਰ ਕਲਾਕਾਰ ਖਿੜਖਿੜਾ ਕੇ ਹੱਸਣ ਲੱਗ ਪੈਂਦੇ ਨੇ । ਸਰਗੁਣ ਮਹਿਤਾ ਐਮੀ ਵਿਰਕ ਅਤੇ ਹੋਰ ਕਲਾਕਾਰਾਂ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਸੋਸ਼ਲ ਮੀਡੀਆ ਤੇ ਸਰਗੁਣ ਅਤੇ ਐਮੀ ਵਿਰਕ ਦੇ ਫੈਨਸ ਇਸ ਵੀਡੀਓ ਨੂੰ ਪਸੰਦ ਕਰ ਰਹੇ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ । ਸਰਗੁਣ ਮਹਿਤਾ ਅਜਿਹੀ ਅਦਾਕਾਰਾ ਹੈ ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।

0 Comments
0

You may also like