ਸਮਾਂ ਬਿਤਾਉਣ ਲਈ ਅਦਾਕਾਰਾ ਸਰਗੁਨ ਮਹਿਤਾ ਨੇ ਅਪਣਾਇਆ ਇਹ ਤਰੀਕਾ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  July 10th 2020 11:07 AM  |  Updated: July 10th 2020 11:07 AM

ਸਮਾਂ ਬਿਤਾਉਣ ਲਈ ਅਦਾਕਾਰਾ ਸਰਗੁਨ ਮਹਿਤਾ ਨੇ ਅਪਣਾਇਆ ਇਹ ਤਰੀਕਾ, ਤਸਵੀਰਾਂ ਹੋ ਰਹੀਆਂ ਵਾਇਰਲ

ਸਰਗੁਨ ਮਹਿਤਾ ਅਤੇ ਰਵੀ ਦੁਬੇ ਆਪਣਾ ਸਮਾਂ ਘਰ ‘ਚ ਹੀ ਬਿਤਾ ਰਹੇ ਨੇ । ਏਨੀਂ ਦਿਨੀਂ ਉਹ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਨੇ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਦੋਵੇਂ ਅਦਾਕਾਰ ਆਪਣੇ ਘਰ ਨੂੰ ਵ੍ਹਾਈਟ ਵਾਸ਼ ਕਰਦੇ ਨਜ਼ਰ ਆ ਰਹੇ ਨੇ ।

https://www.instagram.com/p/CAw4F85gVNO/

ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਕਿਵੇਂ ਆਪਣੇ ਘਰ ਦੀ ਸਾਫ ਸਫਾਈ ‘ਚ ਜੁਟੀ ਹੋਈ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ।

https://www.instagram.com/p/CCcwFeJgLxI/

ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ । ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ , ਪਿੱਛੇ ਜਿਹੇ ਬਿੰਨੂ ਢਿੱਲੋਂ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਝੱਲੇ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਤੋਂ ਇਲਾਵਾ ਗੁਰਨਾਮ ਭੁੱਲਰ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਸੁਰਖ਼ੀ ਬਿੰਦੀ’ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network