ਖ਼ਾਸ ਰਿਸ਼ਤਾ ਹੈ ਇਸ ਬੱਚੇ ਦਾ ਸਰਗੁਣ ਮਹਿਤਾ ਤੇ ਰਵੀ ਦੁਬੇ ਦੇ ਨਾਲ, ਐਕਟਰ ਨੇ ਫੋਟੋ ਸ਼ੇਅਰ ਕਰਕੇ ਕੀਤਾ ਇਸ ਗੱਲ ਦਾ ਖੁਲਾਸਾ

Written by  Lajwinder kaur   |  April 23rd 2020 11:45 AM  |  Updated: April 23rd 2020 11:45 AM

ਖ਼ਾਸ ਰਿਸ਼ਤਾ ਹੈ ਇਸ ਬੱਚੇ ਦਾ ਸਰਗੁਣ ਮਹਿਤਾ ਤੇ ਰਵੀ ਦੁਬੇ ਦੇ ਨਾਲ, ਐਕਟਰ ਨੇ ਫੋਟੋ ਸ਼ੇਅਰ ਕਰਕੇ ਕੀਤਾ ਇਸ ਗੱਲ ਦਾ ਖੁਲਾਸਾ

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਰਵੀ ਦੁਬੇ ਏਨੀਂ ਦਿਨੀਂ ਲਾਕਡਾਊਨ ਦੇ ਚੱਲਦੇ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਦੋਵੇਂ ਆਪਣੀ ਮਸਤੀ ਕਰਦਿਆਂ ਦੀ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਇਸ ਦੌਰਾਨ ਟੀਵੀ ਜਗਤ ਦੇ ਸੁਪਰ ਸਟਾਰ ਰਵੀ ਦੁਬੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ ।

ਹੋਰ ਵੇਖੋ: ‘ਮਿਹਨਤਾਂ ਦੇ ਪੈਂਦੇ ਨੇ ਮੁੱਲ’ ਸੁਨੰਦਾ ਸ਼ਰਮਾ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ, ਸ਼ੇਅਰ ਕੀਤੀਆਂ ਨਵੀਂ ‘Mustang’ ਦੀਆਂ ਤਸਵੀਰਾਂ

ਇਨ੍ਹਾਂ ਫੋਟੋਆਂ ‘ਚ ਰਵੀ ਤੇ ਸਰਗੁਣ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਨੇ । ਰਵੀ ਨੇ ਕੈਪਸ਼ਨ ‘ਚ ਲਿਖਿਆ ਹੈ, ‘ਰੁਬਰੂ ਕਰਵਾਉਣ ਜਾ ਰਹੇ ਹਾਂ ਸਾਡੇ chota batata ਦੇ ਨਾਲ ਮਤਲਬ ਸਾਡੇ ਭਤੀਜੇ #sahraaj ਦੇ ਨਾਲ, ਪੁਲਕਿਤ ਮਹਿਤਾ ਤੇ ਚਾਰੂ ਮਹਿਤਾ ਨੇ ਸਾਨੂੰ ਇਸ ਦੀਆਂ ਤਸਵੀਰਾਂ ਸ਼ੇਅਰ ਕਰਨ ਦੀ ਆਗਿਆ ਦੇ ਦਿੱਤੀ ਹੈ ਤੇ ਹੁਣ ਤੁਸੀਂ ਸਾਰੇ ਆਪਣਾ ਪਿਆਰ ਤੇ ਆਪਣੀ ਅਸੀਸਾਂ ਇਸ ਬੱਚੇ ਨੂੰ ਦੇਵੋ’

ਦੱਸ ਦਈਏ ਇਹ ਛੋਟਾ ਬੱਚਾ ਸਹਰਾਜ ਸਰਗੁਣ ਮਹਿਤਾ ਦੇ ਛੋਟੇ ਭਰਾ ਪੁਲਕਿਤ ਮਹਿਤਾ ਦਾ ਹੈ । ਸਰਗੁਣ ਮਹਿਤਾ ਤੇ ਰਵੀ ਦੁਬੇ ਦਾ ਆਪਣੇ ਭਤੀਜੇ ਨਾਲ ਖ਼ਾਸ ਮੋਹ ਹੈ । ਰਵੀ ਦੁਬੇ ਨੇ ਇਸ ਤੋਂ ਪਹਿਲਾਂ ਵੀ ਕੁਝ ਤਸਵੀਰਾਂ ਸਹਰਾਜ ਦੇ ਨਾਲ ਸ਼ੇਅਰ ਕੀਤੀਆਂ ਸਨ । ਦੱਸ ਦਈਏ ਸਾਲ 2017 ‘ਚ ਸਰਗੁਣ ਮਹਿਤਾ ਦੇ ਭਰਾ ਦਾ ਵਿਆਹ ਬੜੇ ਹੀ ਧੂਮ ਧਾਮ ਦੇ ਨਾਲ ਗੋਆ ‘ਚ ਕੀਤਾ ਗਿਆ ਸੀ, ਜਿਸ ‘ਚ ਟੀਵੀ ਜਗਤ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network