
ਸਰਗੁਣ ਮਹਿਤਾ ਨੇ 'ਤੂ ਚੀਜ਼ ਬੜੀ ਹੈ ਮਸਤ ਮਸਤ' ਗਾਣੇ 'ਤੇ ਡਾਂਸ ਕਰਕੇ ਕਰਵਾਈ ਅੱਤ , ਦੇਖੋ ਵੀਡੀਓ : ਪੰਜਾਬੀ ਫਿਲਮ ਇੰਡਸਟਰੀ ਅਤੇ ਟੀਵੀ ਤੇ ਆਪਣੀ ਅਦਾਕਾਰੀ ਨਾਲ ਚੰਗਾ ਨਾਮ ਬਣਾਉਣ ਵਾਲੀ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਿਤਾ ਹੈ , ਜਿਸ 'ਚ ਸਰਗੁਣ ਮਹਿਤਾ ਆਪਣੇ ਦੋਸਤਾਂ ਨਾਲ ਹਿੰਦੀ ਬਲਾਕਬਸਟਰ ਗੀਤ 'ਤੂ ਚੀਜ਼ ਬੜੀ ਹੈ ਮਸਤ ਮਸਤ' ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਸਰਗੁਣ ਮਹਿਤਾ ਬੜਾ ਹੀ ਖੂਬਸੂਰਤ ਡਾਂਸ ਕਰ ਰਹੇ ਹਨ। ਵੀਡੀਓ ਕਿਸੇ ਪਾਰਟੀ ਦਾ ਹੈ , ਜਿੱਥੇ ਸਰਗੁਣ ਮਹਿਤਾ ਪੂਰੀ ਮਸਤੀ 'ਚ ਝੂਮ ਰਹੇ ਹਨ।
https://www.instagram.com/p/BsaT0UQAqZ9/
ਸਰਗੁਣ ਮਹਿਤਾ ਆਪਣੇ ਖੁਸ਼ੀ ਦੇ ਪਲ ਇੰਝ ਹੀ ਸਰੋਤਿਆਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਡਾਂਸ ਵੀਡੀਓ 'ਚ ਸਰਗੁਣ ਡਾਂਸ ਤਾਂ ਚੰਗਾ ਕਰ ਹੀ ਰਹੇ ਹਨ , ਅਤੇ ਦੇਖਣ 'ਚ ਤਾਂ ਉਹ ਨਿਹਾਇਤੀ ਖੂਬਸੂਰਤ ਅਦਾਕਾਰ ਹਨ ਹੀ। ਸਰਗੁਣ ਮਹਿਤਾ ਦੀ ਹੁਣ ਤੱਕ ਦੇ ਪੰਜਾਬੀ ਸਿਨੇਮਾ ਦੇ ਸਫ਼ਰ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਕਿਸਮਤ , ਅੰਗਰੇਜ਼ , ਲਵ ਪੰਜਾਬ , ਲਾਹੌਰੀਆ , ਅਤੇ ਜਿੰਦੂਆ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਹਨਾਂ ਨੇ ਟੀਵੀ ਇੰਡਸਟਰੀ ‘ਚ ਵੀ ਚੰਗਾ ਨਾਮ ਖੱਟਿਆ ਹੈ। ਪਰ ਹੁਣ ਉਹਨਾਂ ਦਾ ਸਾਰਾ ਧਿਆਨ ਪੰਜਾਬ ਫ਼ਿਲਮਾਂ ਵੱਲ ਹੀ ਹੈ ਅਤੇ ਲਗਾਤਾਰ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ।
ਹੋਰ ਵੇਖੋ : ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਇਸੇ ਸਾਲ 14 ਫਰਬਰੀ ਨੂੰ ਉਹਨਾਂ ਦਾ ਫਿਲਮ ‘ਕਾਲਾ ਸ਼ਾਹ ਕਾਲਾ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਅਤੇ ਜਾਰਡਨ ਸੰਧੂ ਵੀ ਨਜ਼ਰ ਆਉਣ ਵਾਲੇ ਹਨ।