ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਏਲੀਅਨ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

Written by  Gourav Kochhar   |  April 13th 2018 09:43 AM  |  Updated: April 13th 2018 09:43 AM

ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਏਲੀਅਨ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

ਲਾਹੌਰੀਏ ਫ਼ਿਲਮ ਦੀ ਅਦਾਕਾਰਾ ਸਰਗੁਨ ਮਹਿਤਾ ਨੇ ਏਲੀਅਨ ਨਾਲ ਪਾਇਆ ਭੰਗੜਾ,ਦੇਖੋ ਵੀਡੀਓ:ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ `ਤੇ ਹਰ ਸੈਲੀਬ੍ਰਿਟੀ ਇੱਕ ਏਲੀਅਨ ਨਾਲ ਡਾਂਸ ਕਰਦਾ ਨਜ਼ਰ ਆ ਹਿਰਾ ਹੈ।ਬਾਲੀਵੁੱਡ ਦੇ ਸ਼ਾਹਿਦ ਕਪੂਰ,ਦਿਵਿਅੰਕਾ ਤ੍ਰਿਪਾਠੀ ਤੇ ਅਨੂ ਮਲਿਕ ਦੀ ਬੇਟੀ ਤੋਂ ਬਾਅਦ ਏਲੀਅਨ ਦੇ ਗਾਣੇ ‘Dame tu cosita’ `ਤੇ ਤੁਸੀਂ ਹੁਣ ਪਾਲੀਵੁੱਡ ਅਦਾਕਾਰਾ ਨੂੰ ਭੰਗੜਾ ਪਾਉਂਦੇ ਦੇਖੋਗੇ।ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਸਰਗੁਨ ਮਹਿਤਾ Sargun Mehta ਹੈ।ਸਰਗੁਣ ਨੇ ਨਾ ਸਿਰਫ ਇਸ ਏਲੀਅਨ ਦੇ ਗਾਣੇ `ਤੇ ਡਾਂਸ ਕੀਤਾ ਸਗੋਂ ਨਾਲ ਹੀ ਇਸ ਨੂੰ ਆਪਣੇ ਹਰ ਸੋਸ਼ਲ ਮੀਡੀਆ ਅਕਾਉਂਟ `ਤੇ ਸ਼ੇਅਰ ਵੀ ਕੀਤਾ ਹੈ।

ਫੇਸਬੁੱਕ ਤੇ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ ਇਸ ਵੀਡੀਓ `ਚ ਸਰਗੁਨ ਗੁਲਾਬੀ ਰੰਗ ਦਾ ਕੁੜਤਾ ਪਾ ਕੇ ਭੰਗੜਾ ਕਰ ਰਹੀ ਹੈ।ਸਰਗੁਣ ਦੀ ‘Dame tu cosita’ ਗਾਣੇ `ਤੇ ਭੰਗੜੇ ਦੀ ਵੀਡੀਓ ਖੂਬ ਵਾਈਰਲ ਹੋ ਰਹੀ ਹੈ ਤੇ ਸਰਗੁਨ Sargun Mehta ਦੇ ਫੈਨਸ ਵੱਲੋਂ ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਵੀ ਸਰਗੁਣ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਹੋਰ ਵੀਡੀਓ ਪਾਈ ਸੀ ਇਸ ‘ਚ ਉਸ ਨੇ ਲਿਖਿਆ ਹੈ ‘ਵਿਸਾਖੀ ਆਉਣ ਵਾਲੀ ਹੈ,ਥੋੜਾ ਗਿੱਧਾ ਹੋ ਜਾਏ’! ਸਰਗੁਨ ਟੀਵੀ ਇੰਡਸਟਰੀ ਤੋਂ ਬਾਅਦ ਹੁਣ ਪਾਲੀਵੁੱਡ `ਚ ਆਪਣੀ ਐਕਟਿੰਗ ਦਾ ਜਲਵਾ ਬਿਖੇਰ ਚੁੱਕੀ ਹੈ। ਸਰਗੁਨ ਮਹਿਤਾ ਨੂੰ ਬੇਹਤਰੀਨ ਐਕਟਰਸ ਵਜੋਂ ਫ਼ਿਲਮ ਫੇਅਰ ਐਵਾਰਡ ਨਾਲ ਨਵਾਜ਼ਿਆ ਗਿਆ ਸੀ।

sargun mehta

ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹਰ ਸੈਲੀਬ੍ਰਿਟੀ ਇਕ ਏਲੀਅਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਿਦ ਕਪੂਰ, ਦਿਵਿਅੰਕਾ ਤ੍ਰਿਪਾਠੀ ਤੇ ਅਨੂ ਮਲਿਕ ਦੀ ਬੇਟੀ ਤੋਂ ਬਾਅਦ ਏਲੀਅਨ ਦੇ ਗਾਣੇ 'Dame tu cosita' 'ਤੇ ਹੁਣ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ Sargun Mehta ਨੇ ਪੰਜਾਬੀ ਭੰਗੜਾ ਪਾਇਆ ਹੈ। ਉਸ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਸਰਗੁਣ ਮਹਿਤਾ ਨੇ ਇਹ ਵੀਡੀਓ ਆਪਣੇ ਫੇਸਬੁੱਕ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਨੇ ਗੁਲਾਬੀ ਰੰਗ ਦਾ ਕੁੜਤਾ ਪਾਇਆ ਹੈ ਤੇ ਏਲੀਅਨ ਦੇ ਗੀਤ 'ਤੇ ਖੂਬ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਸਰਗੁਣ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉਸ ਦੀ ਇਹ ਵੀਡੀਓ ਫੈਨਜ਼ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਗੁਣ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਹੋਰ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ ਸੀ, ''ਵਿਸਾਖੀ ਆਉਣ ਵਾਲੀ ਹੈ, ਥੋੜ੍ਹਾ ਗਿੱਧਾ ਹੋ ਜਾਏ''। ਸਰਗੁਣ ਟੀ. ਵੀ. ਇੰਡਸਟਰੀ ਤੋਂ ਬਾਅਦ ਹੁਣ ਪਾਲੀਵੁੱਡ 'ਚ ਆਪਣੀ ਐਕਟਿੰਗ ਦਾ ਜਲਵਾ ਬਿਖੇਰ ਚੁੱਕੀ ਹੈ।

sargun mehta


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network