ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਨੇ ਸਰਗੁਣ ਮਹਿਤਾ ਦੇ ਨਾਲ ਮਿਲਕੇ ਇਸ ਪੰਜਾਬੀ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਵੀਡੀਓ ਹੋਈ ਵਾਈਰਲ

Written by  Lajwinder kaur   |  September 07th 2020 04:01 PM  |  Updated: September 07th 2020 04:01 PM

ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਨੇ ਸਰਗੁਣ ਮਹਿਤਾ ਦੇ ਨਾਲ ਮਿਲਕੇ ਇਸ ਪੰਜਾਬੀ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਵੀਡੀਓ ਹੋਈ ਵਾਈਰਲ

ਕ੍ਰਿਕੇਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਦਾ ਨਵਾਂ ਡਾਂਸ ਵੀਡੀਓ ਖੂਬ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਧਨਾਸ਼ਰੀ ਵਰਮਾ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੇ ਨਾਲ ਪੰਜਾਬੀ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ।

ਹੋਰ ਵੇਖੋ :ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਜਬ ਹਮ ਪੜਿਆ ਕਰਤੇ ਥੇ’ ਗੀਤ, ਪਰਮੀਸ਼ ਵਰਮਾ ਨੇ ਲਗਾਇਆ ਹਿੰਦੀ ਪੰਜਾਬੀ ਦਾ ਤੜਕਾ, ਦੇਖੋ ਵੀਡੀਓ

ਵੀਡੀਓ ਦੇ ਫਰੇਮ ‘ਚ ਇੱਕ ਸਾਈਡ ਧਨਾਸ਼ਰੀ ਤੇ ਦੂਜੀ ਸਾਈਡ ਸਰਗੁਣ ਨੱਚਦੇ ਹੋਏ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਨਵਾਂ ਗੀਤ ਗੌਟ ਵੱਜ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

ਇਸ ਵੀਡੀਓ ਨੂੰ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ । ਧਨਾਸ਼ਰੀ ਵਰਮਾ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਵੱਖਰੀ ਪਛਾਣ ਬਣਾਈ ਹੈ । ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀ ਡਾਂਸ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network