ਸਰਗੁਣ ਮਹਿਤਾ ਨਜ਼ਰ ਆਉਣਗੇ ਅਪਾਰਸ਼ਕਤੀ ਖੁਰਾਣਾ ਦੇ ਪਹਿਲੇ ਸਿੰਗਲ ਟਰੈਕ ‘ਕੁੜੀਏ ਨੀ’ ‘ਚ

Written by  Lajwinder kaur   |  May 28th 2019 10:24 AM  |  Updated: May 28th 2019 10:26 AM

ਸਰਗੁਣ ਮਹਿਤਾ ਨਜ਼ਰ ਆਉਣਗੇ ਅਪਾਰਸ਼ਕਤੀ ਖੁਰਾਣਾ ਦੇ ਪਹਿਲੇ ਸਿੰਗਲ ਟਰੈਕ ‘ਕੁੜੀਏ ਨੀ’ ‘ਚ

ਪੰਜਾਬੀ ਇੰਡਸਟਰੀ ਦੀ ਬੇਹੱਦ ਖੂਬਸੂਰਦ ਅਦਾਕਾਰਾ ਸਰਗੁਣ ਮਹਿਤਾ ਜਿਨ੍ਹਾਂ ਦੀ ਹਾਲ ਹੀ ‘ਚ ਪੰਜਾਬੀ ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਲੋਕਾਂ ਦੇ ਸਨਮੁਖ ਹੋਈ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਉਨ੍ਹਾਂ ਦੇ ਓਪੋਜ਼ਿਟ ਨਜ਼ਰ ਆ ਰਹੇ ਨੇ। ਦੋਵਾਂ ਕਲਾਕਾਰ ਪਹਿਲੀ ਵਾਰ ਇਸ ਫ਼ਿਲਮ ‘ਚ ਇਕੱਠੇ ਬਿੱਗ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ। ਇੱਕ ਦਿਨ ਦੇ ਸਫ਼ਰ ਉੱਤੇ ਬਣੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਪੰਜਾਬੀ ਫ਼ਿਲਮ ‘ਅਮਾਨਤ’ ਦਾ ਸ਼ੂਟ ਹੋਇਆ ਸ਼ੁਰੂ, ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਧੀਰਜ ਕੁਮਾਰ ਤੇ ਨੇਹਾ ਪਵਾਰ

ਇਸ ਤੋਂ ਇਲਾਵਾ ਸਰਗੁਣ ਮਹਿਤਾ ਬਹੁਤ ਜਲਦ ਬਾਲੀਵੁੱਡ ਅਦਾਕਾਰ ਤੇ ਰੇਡੀਓ ਜੋਕੀ ਰਹਿ ਚੁੱਕੇ ਅਪਾਰਸ਼ਕਤੀ ਖੁਰਾਣਾ ਦੇ ਨਾਲ ‘ਕੁੜੀਏ ਨੀ’ ਗੀਤ ‘ਚ ਨਜ਼ਰ ਆਉਣਗੇ। ਜੀ ਹਾਂ ਅਪਾਰਸ਼ਕਤੀ ਖੁਰਾਣਾ ਜੋ ਕਿ ਬਤੌਰ ਗਾਇਕ ਆਪਣਾ ਪਹਿਲਾ ਸਿੰਗਲ ਮਿਊਜ਼ਿਕ ਟਰੈਕ ਕੁੜੀਏ ਨੀ ਲੈ ਕੇ ਆ ਰਹੇ ਹਨ। ਉਹ ਦੰਗਲ, ਇਸਤਰੀ, ਰਾਜਮਾ ਚਾਵਲ, ਲੁਕਾ ਛੁੱਪੀ ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਨੇ। ਅਪਾਰਸ਼ਕਤੀ ਖੁਰਾਣਾ ਆਪਣੀ ਆਵਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਆ ਰਹੇ ਨੇ।

ਜੇ ਗੱਲ ਕਰੀਏ ਉਨ੍ਹਾਂ ਦੇ ਵੱਡੇ ਭਰਾ ਆਯੂਸ਼ਮਾਨ ਖੁਰਾਣਾ ਦੀ ਤਾਂ ਉਹ ਵੀ ਆਪਣੀ ਸੁਰੀਲੀ ਆਵਾਜ਼ ਦੇ ਨਾਲ ਪਾਣੀ ਦਾ ਰੰਗ, ਮਿੱਟੀ ਦੀ ਖ਼ੁਸ਼ਬੂ, ਸਾਡੀ ਗਲੀ ਆਜਾ ਵਰਗੇ ਕਈ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ਨੂੰ ਜਿੱਤ ਚੁੱਕੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਅਪਾਰਸ਼ਕਤੀ ਵੀ ਆਪਣੀ ਆਵਾਜ਼ ਦਾ ਜਾਦੂ ਚਲਾ ਪਾਉਣਗੇ !ਇਹ ਤਾਂ ਗੀਤ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network