ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਸ਼ੂਟ ਦੌਰਾਨ ਕੀ ਸੱਚੀ ਸਰਗੁਣ ਮਹਿਤਾ ਡਿੱਗੀ ਸੀ ਊਂਠ ਤੋਂ ? ਸੁਣੋ ਸਰਗੁਣ ਦੀ ਜ਼ੁਬਾਨੀ

written by Aaseen Khan | May 18, 2019

ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਸ਼ੂਟ ਦੌਰਾਨ ਕੀ ਸੱਚੀ ਸਰਗੁਣ ਮਹਿਤਾ ਡਿੱਗੀ ਸੀ ਊਂਠ ਤੋਂ ? ਸੁਣੋ ਸਰਗੁਣ ਦੀ ਜ਼ੁਬਾਨੀ : 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਜਿਸ 'ਚ ਪਹਿਲੀ ਵਾਰ 24 ਮਈ ਨੂੰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਕਰੀਨ ਸਾਂਝੀ ਕਰਨ ਜਾ ਰਹੇ ਹਨ। ਫ਼ਿਲਮ ਦੇ ਸ਼ੂਟ ਦੌਰਾਨ ਬਹੁਤ ਸਾਰੀਆਂ ਅਫਵਾਹਾਂ ਵੀ ਫੈਲੀਆਂ ਸਨ ਜਿੰਨ੍ਹਾਂ 'ਚ ਸਭ ਤੋਂ ਵੱਡੀ ਅਫ਼ਵਾਹ ਇਹ ਸੀ ਕਿ ਸਰਗੁਣ ਮਹਿਤਾ ਸ਼ੂਟ ਦੌਰਾਨ ਊਂਠ ਤੋਂ ਡਿੱਗ ਗਈ ਸੀ। ਸਰਗੁਣ ਮਹਿਤਾ ਨੇ ਹੁਣ ਇਸ ਰਾਜ਼ ਤੋਂ ਪੀਟੀਸੀ ਪੰਜਾਬੀ ਦੀ ਟੀਮ ਕੋਲ ਪਰਦਾ ਚੁੱਕਿਆ ਹੈ, ਅਤੇ ਕਿਹਾ ਹੈ ਕਿ ਇਹ ਸਭ ਗਿੱਪੀ ਗਰੇਵਾਲ ਹੋਰਾਂ ਦੀਆਂ ਬਣਾਈਆਂ ਹੋਈਆਂ ਕਹਾਣੀਆਂ ਹਨ। ਅਸਲ 'ਚ ਅਜਿਹਾ ਕੁਝ ਨਹੀਂ ਹੋਇਆ ਹੈ।

ਇਸ ਤੋਂ ਇਲਾਵਾ ਗਿੱਪੀ ਤੇ ਸਰਗੁਣ ਨੇ ਬਹੁਤ ਸਾਰੀ ਮਸਤੀ ਕੀਤੀ ਹੈ। ਮਸਤੀ ਮਜ਼ਾਕ ਦੇ ਨਾਲ ਨਾਲ ਗਿੱਪੀ ਅਤੇ ਸਰਗੁਣ ਨੇ ਫਨੀ ਟਾਸਕ ਵੀ ਕੀਤੇ ਹਨ। ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ। ਫਿਲਮ ਦੇ ਡਾਇਲਾਗਸ ਤੇ ਸਕ੍ਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖੇ ਹਨ।

ਹੋਰ ਵੇਖੋ :ਅਫਵਾਹਾਂ ਫੈਲਾਉਣ ਵਾਲਿਆਂ 'ਤੇ ਸਪਨਾ ਚੌਧਰੀ ਨੂੰ ਕਿਉਂ ਆਉਂਦਾ ਹੈ ਤਰਸ, ਦੇਖੋ ਵੀਡੀਓ

 

View this post on Instagram

 

Funny task assigned to Sargun Mehta by Gippy Grewal... @gippygrewal @sargunmehta #PTCPunjabi

A post shared by PTC Punjabi (@ptc.network) on

 

View this post on Instagram

 

'Ambersar De Papad' sung by Gippy Grewal and Sargun Mehta @gippygrewal @sargunmehta #PTCPunjabi

A post shared by PTC Punjabi (@ptc.network) on

You may also like