Advertisment

ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਰਾਣਾ ਰਣਬੀਰ ਤੇ ਸਰਗੁਣ ਮਹਿਤਾ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ

author-image
By Lajwinder kaur
New Update
ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਰਾਣਾ ਰਣਬੀਰ ਤੇ ਸਰਗੁਣ ਮਹਿਤਾ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ
Advertisment
ਪੀਟੀਸੀ ਨੈੱਟਵਰਕ ਜੋ ਕਿ ਹਮੇਸ਼ਾ ਪੰਜਾਬੀ ਕਲਾਕਾਰਾਂ ਤੇ ਪੰਜਾਬੀ ਸਿਨੇਮਾ ਨੂੰ ਹੱਲਾਸ਼ੇਰੀ ਦਿੰਦਾ ਆ ਰਿਹਾ ਹੈ । ਇਸ ਵਾਰ ਵੀ ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਪੰਜਾਬੀ ਕਲਾਕਾਰਾਂ ਦਾ ਮਨੋਬਲ ਵਧਾਉਂਦੇ ਹੋਏ ਨਜ਼ਰ ਆਵੇਗਾ । ਜੀ ਹਾਂ ਜਿਸਦੇ ਚੱਲਦੇ ਦੁਨੀਆ ਦਾ ਪਹਿਲਾ ਆਨਲਾਈਨ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਤੇ ਜਿਸ ਨੂੰ ਕਰਵਾ ਰਿਹਾ ਹੈ ਪੀਟੀਸੀ ਨੈੱਟਵਰਕ ।
Advertisment
ਹੋਰ ਵੇਖੋ:‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ “ਬੈਸਟ ਫ਼ਿਲਮ” ਕੈਟਾਗਿਰੀ ਲਈ ਕਰੋ ਵੋਟ ਜਿਵੇਂ ਕਿ ਸਭ ਜਾਣਦੇ ਹੀ ਨੇ ਕੋਰੋਨਾ ਵਾਇਰਸ ਕਰਕੇ ਸਮੂਹਿਕ ਇਕੱਠ ਕਰਨ ਉੱਤੇ ਰੋਕ ਲੱਗੀ ਹੋਈ ਹੈ । ਇਸ ਕਰਕੇ ਕਈ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਕਈ ਅਵਾਰਡ ਪ੍ਰੋਗਰਾਮਾਂ ਨੂੰ ਟਾਲ ਦਿੱਤਾ ਗਿਆ ਹੈ । ਪਰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਜਦੋਂ ਦਾ ਇਸ ਅਵਾਰਡ ਸਮਾਰੋਹ ਬਾਰੇ ਪੰਜਾਬੀ ਕਲਾਕਾਰਾਂ ਨੂੰ ਪਤਾ ਚੱਲਿਆ ਹੈ ਤਾਂ ਸਭ ਇਸ ਵੱਖਰੇ ਉਪਰਾਲੇ ਨੂੰ ਲੈ ਕੇ ਕਾਫੀ ਖੁਸ਼ ਨੇ । publive-image Vote for your favourite : https://wp.ptcpunjabi.co.in/voting/
Advertisment
ਸਰਗੁਣ ਮਹਿਤਾ ਤੇ ਰਾਣਾ ਰਣਬੀਰ ਨੇ ਵੀਡੀਓ ਸੁਨੇਹੇ ਰਾਹੀਂ ਆਪਣੀ ਖੁਸ਼ੀ ਤੇ ਉਤਸੁਕਤਾ ਨੂੰ ਜ਼ਾਹਿਰ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਦੀ ਪੂਰੀ ਟੀਮ ਨੂੰ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਨੇ । ਦੱਸ ਦਈਏ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ-ਵੱਖ ਕੈਟਾਗਿਰੀਆਂ ਦੇ ਲਈ ਨੋਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਦਰਸ਼ਕ ਆਪਣੀ ਪਸੰਦ ਲਈ ਵੋਟ ਕਰ ਸਕਦੇ ਨੇ । ਇਸ ਲਿੰਕ  https://wp.ptcpunjabi.co.in/voting/  ‘ਤੇ ਕਲਿੱਕ ਕਰਕੇ ਤੁਸੀਂ ਵੋਟ ਕਰ ਸਕਦੇ ਹੋ । ਇਸ ਤੋਂ ਇਲਾਵਾ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment