‘Titliaan’ ਸੌਂਗ ਦੀ ਫਰਸਟ ਲੁੱਕ ਆਈ ਸਾਹਮਣੇ, ਸਰਗੁਣ ਤੇ ਹਾਰਡੀ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

Written by  Lajwinder kaur   |  November 04th 2020 11:11 AM  |  Updated: November 04th 2020 11:11 AM

‘Titliaan’ ਸੌਂਗ ਦੀ ਫਰਸਟ ਲੁੱਕ ਆਈ ਸਾਹਮਣੇ, ਸਰਗੁਣ ਤੇ ਹਾਰਡੀ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਪੰਜਾਬੀ ਗਾਇਕ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਦਾ ਮੋਸਟ ਅਵੇਟਡ ਸੌਂਗ ਤਿੱਤਲੀਆਂ ਦੀ ਪਹਿਲੀ ਝਲਕ ਦਰਸ਼ਕਾਂ ਦੇ ਸਾਹਮਣੇ ਆ ਚੁੱਕੀ ਹੈ । ਜੀ ਹਾਂ ਦੋਵੇਂ ਕਲਾਕਾਰ ਤਿੱਤਲੀਆਂ (Titliaan) ਟਾਈਲਟ ਹੇਠ ਆ ਰਹੇ ਨਵੇਂ ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । 'ਤਿੱਤਲੀਆਂ' ਗੀਤ ਨੂੰ ਅਫ਼ਸਾਨਾ ਖ਼ਾਨ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਣਗੇ ।  sargun mehta tittalina song

ਹੋਰ ਪੜ੍ਹੋ : ਪੰਜਾਬੀ ਸੂਟ ‘ਚ ਕਹਿਰ ਢਾਹ ਰਹੀ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਸ਼ਹਿਨਾਜ਼ ਦੀਆਂ ਨਵੀਆਂ ਤਸਵੀਰਾਂ

ਗਾਣੇ ਦਾ ਆਫ਼ੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਪੋਸਟਰ ਉੱਤੇ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਦੀ ਕਮਾਲ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ ।

harrdy sandhu poster

ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ ਹੈ- “ ਵੋ ਪਤਾ ਨਹੀਂ ਜੀ ਕੌਣਸਾ ਨਸ਼ਾ ਕਰਤੇ ਹੈਂ!, ਯਾਰ ਮੇਰਾ ਹਰ ਏਕ ਸੇ ਵਫਾ ਕਰਤਾ ਹੈਂ!! “ #Titliaan ਰਿਲੀਜ਼ਿੰਗ 9 ਨਵੰਬਰ ਨੂੰ । ਤੁਹਾਡੇ ਲਈ ਕੁਝ ਬਹੁਤ ਹੀ ਦਿਲਚਸਪ, ਬਹੁਤ ਵੱਖਰਾ ਅਤੇ ਬਹੁਤ ਤਾਜ਼ਾ । ਜੁੜੋ ਰਹੋ’ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆਏ ਨੇ। ਪੋਸਟਰ ਸੋਸ਼ਲਮ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

inside pic of tittliaan song poster

ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਾਰਡੀ ਸੰਧੂ ਤੇ ਪੰਜਾਬੀ ਐਕਟਰੈੱਸ ਸਰਗੁਣ ਮਹਿਤਾ । ਇਹ ਪੂਰਾ ਗੀਤ 9 ਨਵੰਬਰ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network