ਸਰਗੁਣ ਮਹਿਤਾ ਨੇ ਵਿਆਹ 'ਚ ਵੇਖੋ ਕਿਵੇਂ ਲਗਾਈਆਂ ਰੌਣਕਾਂ,ਵੀਡੀਓ ਵਾਇਰਲ

Written by  Shaminder   |  September 24th 2019 11:45 AM  |  Updated: September 24th 2019 11:45 AM

ਸਰਗੁਣ ਮਹਿਤਾ ਨੇ ਵਿਆਹ 'ਚ ਵੇਖੋ ਕਿਵੇਂ ਲਗਾਈਆਂ ਰੌਣਕਾਂ,ਵੀਡੀਓ ਵਾਇਰਲ

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਹ ਵੀਡੀਓ ਸ਼ਾਇਦ ਉਨ੍ਹਾਂ ਦੇ ਭਰਾ ਦੇ ਵਿਆਹ ਦੇ ਮੌਕੇ ਦੀ ਹੈ । ਇਸ ਵੀਡੀਓ 'ਚ ਅਦਾਕਾਰਾ ਸਰਗੁਣ ਮਹਿਤਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਉਹ ਫ਼ਿਲਮ 'ਹਮ ਆਪਕੇ ਹੈਂ ਕੌਣ' ਦਾ ਗੀਤ 'ਵਾਹ ਵਾਹ ਰਾਮ ਜੀ ਜੋੜੀ ਕਯਾ ਬਣਾਈ ਭਈਆ ਔਰ ਭਾਬੀ ਕੋ ਬਧਾਈ ਹੋ ਬਧਾਈ' ਗਾ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਰਗੁਣ ਮਹਿਤਾ ਨੇ ਲਿਖਿਆ ਕਿ "ਮੈਂ ਹਰ ਵਿਆਹ 'ਤੇ ਇਸ ਤਰ੍ਹਾਂ ਹੀ ਕਰਦੀ ਹਾਂ, ਕੀ ਅਜੇ ਵੀ ਤੁਸੀਂ ਮੇਰੇ ਸਿੰਗਲ ਟ੍ਰੈਕ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹੋ ?

ਹੋਰ ਵੇਖੋ:ਸਰਗੁਣ ਮਹਿਤਾ ਨੇ ਗੁਰਨਾਮ ਭੁੱਲਰ ਦੇ ਗੀਤ ‘ਪਾਗਲ’ ਦਾ ਆਪਣੇ ਗੀਤ ਨਾਲ ਕੁਝ ਇਸ ਤਰ੍ਹਾਂ ਕੀਤਾ ਰਿਪਲਾਈ,ਦੇਖੋ ਵੀਡੀਓ

https://www.instagram.com/p/B2x9_sAghkl/

ਕੀ ਤੁਹਾਨੂੰ ਵੀ ਲੱਗਦਾ ਹੈ ਕਿ ਮੈਨੂੰ ਆਪਣਾ ਸਿੰਗਰ ਬਣਨ ਦੇ ਸੁਫ਼ਨੇ ਨੂੰ ਲਗਾਮ ਲਗਾਉਣੀ ਚਾਹੀਦੀ ਹੈ ? ਉਹ ਹਾਰਡੀ ਸੰਧੂ ਨੂੰ ਪੁੱਛਦੇ ਹਨ ਕਿ ਤੁਹਾਨੂੰ ਯਾਦ ਹੈ ਹਾਰਡੀ ! ਜਿਸ 'ਤੇ ਹਾਰਡੀ ਸੰਧੂ ਨੇ ਜਵਾਬ ਦਿੱਤਾ ,ਹਾ ਹਾ ਯੈੱਸ! ਸਰਗੁਣ ਮਹਿਤਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ ਅਤੇ ਲਗਾਤਾਰ ਕਮੈਂਟ ਕਰ ਰਹੇ ਨੇ ।

https://www.instagram.com/p/B2vdAgKAsBM/

ਸਰਗੁਣ ਮਹਿਤਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਸੁਰਖ਼ੀ ਬਿੰਦੀ ਜੋ ਕਿ ਗੁਰਨਾਮ ਭੁੱਲਰ ਨਾਲ ਆਈ ਉਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਉਹ ਜਲਦ ਹੀ ਬਿੰਨੂ ਢਿੱਲੋਂ ਦੇ ਨਾਲ ਫ਼ਿਲਮ 'ਝੱਲੇ' 'ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network