ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਕੀਤਾ ਸਾਂਝਾ

written by Shaminder | November 05, 2020

ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਰਗੁਨ ਮਹਿਤਾ ਦੀ ਮਾਂ ਅਤੇ ਭਾਬੀ ਨਜ਼ਰ ਆ ਰਹੇ ਨੇ । ਦੋਵੇਂ ਹੀ ਅਦਾਕਾਰ ਦਿਲਜੀਤ ਦੋਸਾਂਝ ਦੇ ਗੀਤ ‘ਜੱਟ ਬਸ ਪੈਦਾ ਹੋਇਆ ਛਾਉਣ ਵਾਸਤੇ ‘ਤੇ ਐਕਟ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

Sargun Mehta

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਰਗੁਨ ਮਹਿਤਾ ਨੇ ਲਿਖਿਆ ਕਿ “ਮੇਰੀ ਮਾਂ ਅਤੇ ਭਾਬੀ ਵੀ ਪੂਰੀ ਨੋਟੰਕੀ ਹੈ ।ਅਸੀਂ ਸਾਰੇ ਹੀ ਬਹੁਤ ਨੌਟੰਕੀ ਹਾਂ ।ਕਹਿੰਦੇ ਹਨ ਕਿ ਕਰਵਾ ਚੌਥ ਲਈ ਤਿਆਰ ਤਾਂ ਹੋਏ ਹੀ ਹਾਂ ਤਾਂ ਇੱਕ ਪ੍ਰਫਾਰਮੈਂਸ ਹੀ ਹੋ ਜਾਵੇ’ ।

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਭਰਾ ਦੇ ਜਨਮ ਦਿਨ ‘ਤੇ ਕੀਤਾ ਵਿਸ਼, ਵੀਡੀਓ ਕੀਤਾ ਸਾਂਝਾ

Sargun-Mehta

ਸਰਗੁਨ ਮਹਿਤਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ਅਤੇ ਆਪਣੇ ਚਾਹੁਣ ਵਾਲਿਆਂ ਦੇ ਨਾਲ ਅਕਸਰ ਰੁਬਰੂ ਹੁੰਦੇ ਹਨ । ਉਹ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।

Sargun Mehta

ਉਹ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਗੁਰਨਾਮ ਭੁੱਲਰ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ਸੁਰਖੀ ਬਿੰਦੀ ਅਤੇ ਬਿੰਨੂ ਢਿੱਲੋਂ ਦੇ ਨਾਲ ਆਈ ‘ਝੱਲੇ’ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

0 Comments
0

You may also like