ਸਰਗੁਨ ਮਹਿਤਾ ਹੁਣ ਇਸ ਗੀਤ ‘ਚ ਆਉਣਗੇ ਨਜ਼ਰ, ਪੋਸਟਰ ਕੀਤਾ ਸਾਂਝਾ

Written by  Shaminder   |  July 21st 2020 12:28 PM  |  Updated: July 21st 2020 12:28 PM

ਸਰਗੁਨ ਮਹਿਤਾ ਹੁਣ ਇਸ ਗੀਤ ‘ਚ ਆਉਣਗੇ ਨਜ਼ਰ, ਪੋਸਟਰ ਕੀਤਾ ਸਾਂਝਾ

ਸਰਗੁਨ ਮਹਿਤਾ ਹੁਣ ਬਹੁਤ ਹੀ ਜਲਦ ਹੀ ਹਾਰਡੀ ਸੰਧੂ ਦੇ ਨਾਲ ਗੀਤ ‘ਤਿਤਲੀਆਂ’ ‘ਚ ਨਜ਼ਰ ਆਉਣਗੇ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ । ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਗੀਤ ‘ਚ ਹਾਰਡੀ ਸੰਧੂ ਦੇ ਨਾਲ ਅਫਸਾਨਾ ਖ਼ਾਨ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ । ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਦੀ ਰਿਲੀਜ਼ਿੰਗ ਡੇਟ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ ।

https://www.instagram.com/p/CC3ZERWAf0E/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਗੁਨ ਮਹਿਤਾ ਮਨਿੰਦਰ ਬੁੱਟਰ ਦੇ ਨਾਲ ਗੀਤ ‘ਲਾਰੇ’ ‘ਚ ਨਜ਼ਰ ਆਏ ਸਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਦੇ ਨਾਲ ਹੀ ਬਾਦਸ਼ਾਹ ਦੇ ਇੱਕ ਗਾਣੇ ‘ਚ ਵੀ ਸਰਗੁਨ ਮਹਿਤਾ ਵੀ ਨਜ਼ਰ ਆਏ ਸਨ ।ਇਸ ਗੀਤ ‘ਚ ਉਨਾਂ ਦੇ ਪਤੀ ਰਵੀ ਦੁਬੇ ਵੀ ਵਿਖਾਈ ਦਿੱਤੇ ਸਨ ।

https://www.instagram.com/p/CC0Yi2hg8C3/

ਸਰਗੁਨ ਮਹਿਤਾ ਪੰਜਾਬੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ । ਹਾਲ ਹੀ ‘ਚ ਉਹ ਬਿੰਨੂ ਢਿੱਲੋਂ ਦੇ ਨਾਲ ਫ਼ਿਲਮ ‘ਝੱਲੇ’ ‘ਚ ਵਿਖਾਈ ਦੇ ਚੁੱਕੇ ਹਨ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਹੋਰ ਫ਼ਿਲਮ ‘ਕਿਸਮਤ-2’ ਦਾ ਪੋਸਟਰ ਸਾਂਝਾ ਕੀਤਾ ਸੀ । ਇਸ ਫ਼ਿਲਮ ਦਾ ਸੀਕਵੇਲ ਬਣ ਰਿਹਾ ਹੈ । ਇਸ ਦੇ ਨਾਲ ਹੀ ਉਹ ਐਮੀ ਵਿਰਕ ਅਤੇ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਵੀ ਨਜ਼ਰ ਆੳੇੁਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network