ਢਿੱਡੀਂ ਪੀੜਾਂ ਪਾਉਣ ਆ ਰਹੀ ਹੈ ਫ਼ਿਲਮ ਝੱਲੇ 15 ਨਵੰਬਰ ਨੂੰ

Written by  Shaminder   |  September 16th 2019 05:46 PM  |  Updated: September 16th 2019 05:46 PM

ਢਿੱਡੀਂ ਪੀੜਾਂ ਪਾਉਣ ਆ ਰਹੀ ਹੈ ਫ਼ਿਲਮ ਝੱਲੇ 15 ਨਵੰਬਰ ਨੂੰ

ਝੱਲੇ ਫ਼ਿਲਮ ਦਾ ਇੱਕ ਪੋਸਟਰ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਟ 'ਤੇ ਸਾਂਝਾ ਕੀਤਾ ਹੈ । ਇਸ ਪੋਸਟਰ'ਚ ਦੋਵੇਂ ਅਦਾਕਾਰ ਇੱਕ ਦੀਵਾਰ 'ਤੇ ਉਲਟੇ ਲਟਕੇ ਹੋਏ ਵਿਖਾਈ ਦੇ ਰਹੇ ਨੇ । ਇਸ ਦੇ ਨਾਲ ਹੀ ਸਰਗੁਣ ਮਹਿਤਾ ਨੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ' 15 ਨਵੰਬਰ ਨੂੰ ਆ ਰਹੇ ਨੇ ਝੱਲੇ ਤੁਹਾਨੂੰ ਸਾਰਿਆਂ ਨੂੰ ਝੱਲੇ ਕਰਨ" ।

https://www.instagram.com/p/B2d22kEAlqR/

ਕਾਲਾ ਸ਼ਾਹ ਕਾਲਾ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਸੁਪਰਹਿੱਟ ਫ਼ਿਲਮ ਜਿਸ ਨੇ ਦਰਸ਼ਕਾਂ ਦਾ ਬਾਖੂਬੀ ਦਿਲ ਜਿੱਤਿਆ। ਜੀ ਹਾਂ ਬਿੰਨੂ ਢਿੱਲੋਂ ਆਪਣੀ ਪ੍ਰੋਡਕਸ਼ਨ ‘ਚ ਸਰਗੁਣ ਮਹਿਤਾ ਨਾਲ ਇੱਕ ਹੋਰ ਪ੍ਰੋਜੈਕਟ ਲੈ ਕੇ ਆ ਰਹੇ ਹਨ, ਜਿਸ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਾਮ ‘ਝੱਲੇ' ਹੈ ਜਿਹੜੀ ਕਿ 15 ਨਵੰਬਰ ਨੂੰ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਅਮਰਜੀਤ ਸਿੰਘ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ ਵੀ ਅਮਰਜੀਤ ਸਿੰਘ ਨੇ ਹੀ ਤਿਆਰ ਕੀਤੀ ਹੈ ਜਦੋਂ ਕਿ ਡਾਇਲਾਗ ਰਾਕੇਸ਼ ਧਵਨ ਦੇ ਹੋਣਗੇ।

https://www.instagram.com/p/BuSn26mgCSr/

ਬਿੰਨੂ ਢਿੱਲੋਂ ਪ੍ਰੋਡਕਸ਼ਨ ਦੇ ਨਾਲ ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। 14 ਫਰਵਰੀ ਨੂੰ ਰਿਲੀਜ਼ ਹੋਈ ਫ਼ਿਲਮ ਕਾਲਾ ਸ਼ਾਹ ਕਾਲਾ ਇਸ ਸਾਲ ਦੀਆਂ ਹਿੱਟ ਫ਼ਿਲਮਾਂ ‘ਚ ਸ਼ਾਮਿਲ ਹੋਈ ਹੈ।

https://www.instagram.com/p/BuC94oygwy3/

ਹੁਣ ਮੁੜ ਤੋਂ ਉਹ ਹੀ ਸਾਰੀ ਟੀਮ ਫ਼ਿਲਮ ਝੱਲਾ ਰਾਹੀਂ ਵਾਪਸੀ ਕਰਨਗੇ ਦੇਖਣਾ ਹੋਵੇਗਾ ਕੀ ਦੁਬਾਰਾ ਇਹ ਹਿੱਟ ਜੋੜੀ ਪਰਦੇ ‘ਤੇ ਕਮਾਲ ਦਿਖਾਉਂਦੀ ਹੈ ਜਾਂ ਨਹੀਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network