ਸਰਗੁਨ ਮਹਿਤਾ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਤਸਵੀਰਾਂ, ਇਸ ਤਰ੍ਹਾਂ ਭੈਣ ਲਈ ਕੀਤਾ ਦੁਆ

Written by  Shaminder   |  June 02nd 2020 11:24 AM  |  Updated: June 02nd 2020 11:24 AM

ਸਰਗੁਨ ਮਹਿਤਾ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਤਸਵੀਰਾਂ, ਇਸ ਤਰ੍ਹਾਂ ਭੈਣ ਲਈ ਕੀਤਾ ਦੁਆ

ਸਰਗੁਨ ਮਹਿਤਾ ਨੇ ਆਪਣੀ ਭੈਣ ਚਾਰੂ ਮਹਿਤਾ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ “ਭੈਣ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ” ਇਸ ਦੇ ਨਾਲ ਹੀ ਸਰਗੁਨ ਮਹਿਤਾ ਨੇ ਆਪਣੀ ਭੈਣ ਦੀ ਪਸੰਦ ਅਤੇ ਨਾ ਪਸੰਦ ਦਾ ਜ਼ਿਕਰ ਵੀ ਇਸ ਪੋਸਟ ‘ਚ ਕੀਤਾ ਹੈ ।

https://www.instagram.com/p/CApEiQIgalS/

ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਦੀ ਹਰ ਦੂਜੀ ਫ਼ਿਲਮ ‘ਚ ਉਹ ਨਜ਼ਰ ਆਉਂਦੇ ਹਨ ।

https://www.instagram.com/p/CAmdnKJgwM3/

ਫ਼ਿਲਮ ‘ਝੱਲੇ’ ਜੋ ਕਿ ਬਿੰਨੂ ਢਿੱਲੋਂ ਦੇ ਨਾਲ ਆਈ ਸੀ ਉਸ ‘ਚ ਉਨ੍ਹਾਂ ਦੇ ਵੱਖਰੇ ਤਰ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ ਸੀ ।ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਅਤੇ ਗੁਰਨਾਮ ਭੁੱਲਰ ਦੇ ਨਾਲ ਆਈ ‘ਸੁਰਖ਼ੀ ਬਿੰਦੀ’ ਫ਼ਿਲਮ ਵੀ ਕਾਫੀ ਪਸੰਦ ਕੀਤੀ ਗਈ ਸੀ ।ਹਾਲ ਹੀ ‘ਚ ਉਨ੍ਹਾਂ ਦਾ ਇੱਕ ਗੀਤ “ਟੌਕਿਸਕ” ਆਇਆ ਹੈ । ਜਿਸ ‘ਚ ਉਹ ਆਪਣੇ ਪਤੀ ਰਵੀ ਦੂਬੇ ਦੇ ਨਾਲ ਬਤੌਰ ਮਾਡਲ ਨਜ਼ਰ ਆਏ ਸਨ । ਇਹ ਗੀਤ ਰੈਪਰ ਬਾਦਸ਼ਾਹ ਨੇ ਤਿਆਰ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network