ਸਰਗੁਨ ਮਹਿਤਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  March 09th 2022 12:21 PM  |  Updated: March 09th 2022 12:21 PM

ਸਰਗੁਨ ਮਹਿਤਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸਰਗੁਨ ਮਹਿਤਾ (Sargun Mehta) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਰਵੀ ਦੁਬੇ (Ravi Dubey) ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਰੋਮਾਂਟਿਕ ਵੀਡੀਓ (Romantic Video)  ‘ਚ ਸਰਗੁਨ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਰਗੁਨ ਮਹਿਤਾ ਨੇ ਲਿਖਿਆ ਕਿ ‘ਇੱਕਠਿਆਂ ਹੋਣ ਦੇ ਇਹ ਬਾਰਾਂ ਸਾਲ ਆਉਣ ਵਾਲੇ ਅਰਬਾਂ ਸਾਲਾਂ ਦੀ ਸਿਰਫ ਸ਼ੁਰੂਆਤ ਹਨ । 12 ਸਾਲ ਮੁਬਾਰਕ ਮੇਰੇ ਡਿਅਰ’ । ਦਰਅਸਲ ਇਸ ਵੀਡੀਓ ਨੂੰ ਅਦਾਕਾਰਾ ਦੇ ਪਤੀ ਰਵੀ ਦੁਬੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਇਸ ਨੂੰ ਸਰਗੁਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਮਹਿਲਾ ਦਿਵਸ ਦੇ ਮੌਕੇ ‘ਤੇ ਜਸਬੀਰ ਜੱਸੀ ਨੇ ਆਪਣੀ ਮਾਤਾ ਜੀ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ

ਇਸ ਵੀਡੀਓ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਸਰਗੁਨ ਮਹਿਤਾ ਅਤੇ ਰਵੀ ਦੁਬੇ ਨੇ ਲਵ ਮੈਰਿਜ ਕਰਵਾਈ ਹੈ । ਦੋਵਾਂ ਦੀ ਮੁਲਾਕਾਤ ਦਿੱਲੀ ‘ਚ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਸਰਗੁਨ ਮਹਿਤਾ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

Sargun Mehta with ravi Dubey

ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਰੋਮਾਂਟਿਕ ਕਿਰਦਾਰ ਹੋਣ, ਕਾਮਿਕ ਜਾਂ ਫਿਰ ਨੈਗੇਟਿਵ ਕਿਰਦਾਰ ਨਿਭਾਉਣੇ ਹੋਣ।ਸਰਗੁਨ ਮਹਿਤਾ ਦੇ ਪਤੀ ਵੀ ਇੱਕ ਵਧੀਆ ਅਦਾਕਾਰ ਹਨ ।ਉਨ੍ਹਾਂ ਨੇ ਹੁਣ ਤੱਕ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਕਈ ਸੀਰੀਅਲਸ ਦਾ ਨਿਰਮਾਣ ਵੀ ਉਹ ਸਰਗੁਨ ਮਹਿਤਾ ਦੇ ਨਾਲ ਰਲ ਕੇ ਕਰ ਰਹੇ ਨੇ । ਟੀਵੀ ਦੇ ਕਈ ਸ਼ੋਅਜ਼ ‘ਚ ਉਹ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Ravii Dubey (@ravidubey2312)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network