ਜਾਣੋ ਸਰਗੁਨ ਮਹਿਤਾ ਸਭ ਤੋਂ ਪਹਿਲਾਂ ਕਿਸ ਨੂੰ ਚਾਹੁੰਦੀ ਹੈ ਮਿਲਣਾ !

written by Shaminder | May 11, 2019

ਸਰਗੁਨ ਮਹਿਤਾ ਦੀ ਪੰਜਾਬੀ ਫ਼ਿਲਮਾਂ 'ਚ ਚੜ੍ਹਾਈ ਹੈ । ਉਹ ਲਗਾਤਾਰ ਕਈ ਫ਼ਿਲਮਾਂ 'ਚ ਕੰਮ ਕਰ ਰਹੇ ਨੇ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸਰਗੁਣ ਮਹਿਤਾ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੇ ਫੈਨਸ 'ਚ ਨੌਜਵਾਨਾਂ ਤੋਂ ਲੈ ਕੇ ਬੱਚੇ ਵੀ ਫੈਨ ਹਨ । ਉਨ੍ਹਾਂ ਦੇ ਫੈਨਸ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । https://www.instagram.com/p/BxSifJ1FkUI/ ਇਸ ਵੀਡੀਓ 'ਚ ਉਨ੍ਹਾਂ ਦੀ ਇੱਕ ਨਿੱਕੀ ਜਿਹੀ ਫੈਨ ਵੀ ਡੀਓ 'ਚ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਨਜ਼ਰ ਆ ਰਹੀ ਹੈ । ਇਹ ਛੋਟੀ ਜਿਹੀ ਬੱਚੀ ਆਪਣੇ ਮਾਪਿਆਂ ਅੱਗੇ ਜ਼ਿੱਦ ਕਰਦੀ ਹੈ ਕਿ ਉਸ ਨੇ ਸਰਗੁਣ ਨੂੰ ਮਿਲਣਾ ਹੈ । ਜਿਸ ਨੂੰ ਸਰਗੁਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਉਨਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “Pehlan mainu koi dasso aa kudi kaun aa.. ehnu milna sab tohn pehla main..Kaun aa choti ji chidi ???ਹੁਣ ਵੇਖਣਾ  ਇਹ ਹੈ ਕਿ ਸਰਗੁਣ ਮਹਿਤਾ ਆਪਣੀ ਨੰਨ੍ਹੀ ਫੈਨ ਦੀ ਖਹਾਇਸ਼ ਕਦੋਂ ਪੂਰੀ  ਕਰਦੀ ਹੈ ।

0 Comments
0

You may also like