ਸਰਗੁਣ ਮਹਿਤਾ ਦਾ ਭੰਗੜਾ ਦੇਖਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ

written by Lajwinder kaur | May 21, 2019

ਪੰਜਾਬੀ ਇੰਡਸਟਰੀ ਦੀ ਬਾਕਮਾਲ ਅਦਾਕਾਰਾ ਸਰਗੁਣ ਮਹਿਤਾ ਜਿਨ੍ਹਾਂ ਨੇ ਆਪਣੀ ਆਦਾਕਾਰੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਇਸ ਵਾਰ ਉਹ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘ਚ ਪਹਿਲੀ ਵਾਰ ਗਿੱਪੀ ਗਰੇਵਾਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ:ਆਰ ਨੇਤ ਨੇ ‘ਡਿਫਾਲਟਰ’ ਗੀਤ ਨਾਲ ਵਿਦੇਸ਼ ਦੀ ਧਰਤੀ ਕੈਲਗਰੀ ‘ਚ ਪਾਈ ਧੱਕ, ਦਰਸ਼ਕਾਂ ਵੱਲੋਂ ਮਿਲਿਆ ਰੱਜ ਕੇ ਪਿਆਰ, ਦੇਖੋ ਵੀਡੀਓ

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕੀਤੀ ਹੈ । ਵੀਡੀਓ ‘ਚ ਦੇਖ ਸਕਦੇ ਹੋ ਸਰਗੁਣ ਮਹਿਤਾ ਆਪਣੀ ਆਉਣ ਵਾਲੀ ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗ’ੜ੍ਹ ਦੇ ਗਾਣੇ ‘ਆਜਾ ਬਿਲੋ ਕੱਠੇ ਨੱਚੀਏ’ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਭੰਗੜੇ ‘ਚ ਸਰਗੁਣ ਮਹਿਤਾ ਦਾ ਸਾਥ ਕੋਰੀਓਗਰਾਫ਼ਰ ਮਿੱਕੀ ਸਿੰਘ ਨੇ ਦਿੱਤਾ ਹੈ। ਦੋਵਾਂ ਨੇ ਭੰਗੜਾ ਬਹੁਤ ਹੀ ਸ਼ਾਨਦਾਰ ਪਾਇਆ ਹੈ। ਇਸ ਵੀਡੀਓ ਨੂੰ ਅਜੇ ਤੱਕ ਇੱਕ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਜੋ ਕਿ ਰੋਮਾਂਟਿਕ ਕਮੇਡੀ ਫ਼ਿਲਮ ਹੈ ਤੇ ਇਹ ਫ਼ਿਲਮ 24 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਕਰਣ ਆਰ ਗੁਲਾਨੀ ਨੇ ਡਾਇਰੈਕਟਰ ਕੀਤਾ ਹੈ।

0 Comments
0

You may also like