ਸਰਗੁਣ ਮਹਿਤਾ ਨੇ ਸਾਂਝੀਆਂ ਕੀਤੀਆਂ ਨਵੀਆਂ ਕਿਊਟ ਤਸਵੀਰਾਂ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

written by Lajwinder kaur | May 25, 2021

ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਐਕਟਰੈੱਸ ਸਰਗੁਣ ਮਹਿਤਾ ਜੋ ਕਿ ਏਨੀਂ ਦਿਨੀਂ ਯੂ.ਕੇ ‘ਚ ਆਪਣੀ ਨਵੀਂ ਫ਼ਿਲਮ ਕਿਸਮਤ-2 ਦੀ ਸ਼ੂਟਿੰਗ ਦੇ ਲਈ ਪਹੁੰਚੀ ਹੋਈ ਹੈ। ਉਨ੍ਹਾਂ ਨੇ ਉੱਥੋਂ ਆਪਣੀਆਂ ਕੁਝ ਨਵੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ।

feature image of sargun mehta and ammy virk having fun on khabi seat song image source-instagram
ਹੋਰ ਪੜ੍ਹੋ : ਐਕਟਰ ਦਲਜੀਤ ਕਲਸੀ ਨੇ ਕੋਰੋਨਾ ਨਾਲ ਪੀੜਤ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਨਵੀਂ ਪੋਸਟ, ਪ੍ਰਸ਼ੰਸਕਾਂ ਦੀਆਂ ਅਰਦਾਸਾਂ ਅਤੇ ਖਾਲਸਾ ਏਡ ਵੱਲੋਂ ਮਿਲੀ ਮਦਦ ਲਈ ਦਿਲੋਂ ਕੀਤਾ ਧੰਨਵਾਦ
sargun mehta cute pic from uk image source-instagram
ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਅਸੀਂ ਸਾਰੇ ਲੋਕਾਂ ਦੇ ਨਾਮ ਦੇ ਨਾਲ ਸਿਰਫ ਸਿਤਾਰੇ ਹਾਂ #stardust’ ਨਾਲ ਹੀ ਉਨ੍ਹਾਂ ਨੇ ਆਪਣੀ ਪਿਆਰੀਆਂ-ਪਿਆਰੀਆਂ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਪ੍ਰਸ਼ੰਸਕਾਂ ਨੂੰ ਸਰਗੁਣ ਮਹਿਤਾ ਦਾ ਇਹ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਨੇ।
Sargun Mehta image source-instagram
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਐਕਟਰੈੱਸਾਂ ਚੋਂ ਇੱਕ ਹੈ । ਉਨ੍ਹਾਂ ਨੇ ਕਿਸਮਤ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਲਾਹੌਰੀਆ, ਅੰਗਰੇਜ਼, ਲਵ ਪੰਜਾਬ, ਸੁਰਖੀ ਬਿੰਦੀ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਵੀ ਕਰ ਚੁੱਕੀ ਹੈ।  
 
View this post on Instagram
 

A post shared by Sargun Mehta (@sargunmehta)

   

0 Comments
0

You may also like