ਸਰਗੁਨ ਮਹਿਤਾ ਨੇ ਸਾਂਝਾ ਕੀਤਾ ਗੁਰਪ੍ਰੀਤ ਭੰਗੂ ਦਾ ਗਿੱਧਾ ਪਾਉਂਦੀ ਦਾ ਵੀਡੀਓ, ਕਿਹਾ ਭੰਗੂ ਮੈਡਮ ਨੇ ਸੈੱਟ ‘ਤੇ ਵੀ ਲਾਈਆਂ ਬੜੀਆਂ ਰੌਣਕਾਂ

Written by  Shaminder   |  September 28th 2022 03:34 PM  |  Updated: September 28th 2022 03:34 PM

ਸਰਗੁਨ ਮਹਿਤਾ ਨੇ ਸਾਂਝਾ ਕੀਤਾ ਗੁਰਪ੍ਰੀਤ ਭੰਗੂ ਦਾ ਗਿੱਧਾ ਪਾਉਂਦੀ ਦਾ ਵੀਡੀਓ, ਕਿਹਾ ਭੰਗੂ ਮੈਡਮ ਨੇ ਸੈੱਟ ‘ਤੇ ਵੀ ਲਾਈਆਂ ਬੜੀਆਂ ਰੌਣਕਾਂ

ਸਰਗੁਨ ਮਹਿਤਾ (Sargun Mehta) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਗੁਰਪ੍ਰੀਤ ਭੰਗੂ (Gurpreet Bhangu) ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ । ਉਹ ਏਨੇਂ ਕੁ ਵਧੀਆ ਅੰਦਾਜ਼ ‘ਚ ਨੱਚਦੀ ਹੋਈ ਨਜ਼ਰ ਆ ਰਹੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਅਦਾਕਾਰਾ ਦੇ ਇਸ ਵੀਡੀਓ ਦੀ ਤਾਰੀਫ ਕਰ ਰਿਹਾ ਹੈ ।

sargun mehta- image From instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਮਿੱਟੀ ਦੇ ਨਾਲ ਲਿੱਬੜਿਆ ਤਿੱਬੜਿਆ ਬੱਚਾ, ਬੱਚੇ ਦੀਆਂ ਕਿਊਟ ਵੀਡੀਓਜ਼ ਹੋ ਰਹੀਆਂ ਵਾਇਰਲ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਬਾਬੇ ਭੰਗੜਾ ਪਾਉਂਦੇ ਨੇ। ਪੰਜ ਅਕਤੂਬਰ ਨੂੰ ਪੈਣਗੇ ਭੰਗੜੇ, ਭੰਗੂ ਮੈਡਮ ਨੇ ਵੀ ਬੜੀਆਂ ਰੌਣਕਾਂ ਲਾਈਆਂ ਸੈੱਟ ‘ਤੇ ਵੀ ਵੇਖ ਲਓ’।ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ‘ਚ ਨਜ਼ਰ ਆਉਣਗੇ ।

Gurpreet Bhangu,,,, Image Source : Instagram

ਹੋਰ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਹੈ ਜਨਮ ਦਿਹਾੜਾ, ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਕੀਤਾ ਯਾਦ

ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਵੀ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਸੌਂਕਣ ਸੌਂਕਣੇ’ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।

Sargun Mehta image From instagram

ਇਸ ਤੋਂ ਇਲਾਵਾ ਸਰਗੁਨ ਮਹਿਤਾ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕਰ ਚੁੱਕੀ ਹੈ । ਜਿਸ ‘ਚ ‘ਲਾਰੇ’ ਅਤੇ ‘ਤਿੱਤਲੀਆਂ’ ਮੁੱਖ ਤੌਰ ‘ਤੇ ਸ਼ਾਮਿਲ ਹਨ । ਇਨ੍ਹਾਂ ਗੀਤਾਂ ‘ਚ ਉਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Sargun Mehta (@sargunmehta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network