ਸਰਗੁਣ ਮਹਿਤਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼, ਬਹੁਤ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

written by Lajwinder kaur | October 07, 2021

ਪਾਲੀਵੁੱਡ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਤੇ ਕਮਾਲ ਦੀ ਐਕਟਰੈੱਸ ਸਰਗੁਣ ਮਹਿਤਾ Sargun Mehta ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੀ ਫ਼ਿਲਮ ਕਿਸਮਤ-2 ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ। ਇਸ ਦੌਰਾਨ ਬਹੁਤ ਜਲਦ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜੀ ਹਾਂ ਬਹੁਤ ਜਲਦ ਸਰਗੁਣ ਮਹਿਤਾ ਇੱਕ ਵਾਰ ਫਿਰ ਤੋਂ ਭੂਆ (bhua)ਬਣਨ ਵਾਲੀ ਹੈ। ਜਿਸਦੀ ਜਾਣਕਾਰੀ ਖੁਦ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਪਾ ਕੇ ਦਿੱਤੀ ਹੈ।

qismat 2 trailer out now ammy virk and sargun mehta-min

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਵੀਡੀਓ ‘ਚ ਉਹ ਆਪਣੇ ਭਰਾ-ਭਾਬੀ ਦੇ ਨਾਲ ਨਜ਼ਰ ਆ ਰਹੀ ਹੈ। ਉਸ ਦੀ ਭਾਬੀ ਜੋ ਕਿ ਬੇਬੀ ਬੰਪ ਦੇ ਨਾਲ ਦਿਖਾਈ ਦੇ ਰਹੀ ਹੈ। ਪੁਲਕਿਤ ਮਹਿਤਾ ਤੇ ਚਾਰੂ ਮਹਿਤਾ ਇੱਕ ਵਾਰ ਫਿਰ ਤੋਂ ਮਾਪੇ ਬਣਨ ਵਾਲੇ ਹਨ। ਇਸ ਵੀਡੀਓ ‘ਚ ਸਰਗੁਣ ਮਹਿਤਾ ਆਪਣੇ ਭਰਾ-ਭਾਬੀ ਦੇ ਨਾਲ ਡਾਂਸ ਵੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਇੰਸਟਾ ਰੀਲ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਵਧਾਈ ਵਾਲੇ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

sargun mehat

ਦੱਸ ਦਈਏ ਸਾਲ 2017 ‘ਚ ਸਰਗੁਣ ਮਹਿਤਾ ਦੇ ਭਰਾ ਦਾ ਵਿਆਹ ਬੜੇ ਹੀ ਧੂਮ ਧਾਮ ਦੇ ਨਾਲ ਗੋਆ ‘ਚ ਕੀਤਾ ਗਿਆ ਸੀ, ਜਿਸ ‘ਚ ਟੀਵੀ ਜਗਤ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ । ਦੱਸ ਦਈਏ ਸਰਗੁਣ ਮਹਿਤਾ ਤੇ ਰਵੀ ਦੁਬੇ ਅਕਸਰ ਹੀ ਆਪਣੇ ਭਤੀਜੇ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਇਕ ਵਾਰ ਫਿਰ ਤੋਂ ਭੂਆ ਬਣਨ ਦੀ ਖੁਸ਼ੀ 'ਚ ਸਰਗੁਣ ਮਹਿਤਾ ਬਹੁਤ ਜ਼ਿਆਦਾ ਖੁਸ਼ ਹੈ।

 

View this post on Instagram

 

A post shared by Sargun Mehta (@sargunmehta)

0 Comments
0

You may also like