ਸਰਗੁਨ ਮਹਿਤਾ ਫ਼ਿਲਮ ‘ਮੋਹ’ ‘ਚ ਆਏਗੀ ਨਜ਼ਰ

written by Shaminder | July 22, 2021

ਸਰਗੁਨ ਮਹਿਤਾ ਜੋ ਕਿ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਉਹ ਫ਼ਿਲਮ ‘ਮੋਹ’ ‘ਚ ਵੀ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਹ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਤੇ ਉਨ੍ਹਾਂ ਦੇ ਆਪੋਜ਼ਿਟ ਹੋਣਗੇ ਗੀਤਾਜ਼ ਬਿੰਦਰਖੀਆ । ਜਗਦੀਪ ਸਿੱਧੂ ਨੇ ਆਪਣੀ ਇਸ ਫ਼ਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਸੀ ਜਦੋਂਕਿ ਸਟਾਰ ਕਾਸਟ ਦਾ ਐਲਾਨ ਹੁਣ ਕੀਤਾ ਜਾ ਰਿਹਾ ਹੈ ।

Image Source: Instagram

ਹੋਰ ਪੜ੍ਹੋ : ਵ੍ਹਾਈਟ ਬ੍ਰੈੱਡ ਦੇ ਹਨ ਕਈ ਨੁਕਸਾਨ, ਕਈ ਬਿਮਾਰੀਆਂ ਦਾ ਬਣਦਾ ਹੈ ਕਾਰਨ 

Sargun mehta Image Source: Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਗਦੀਪ ਸਿੱਧੂ ਦੇ ਨਾਲ ਸਰਗੁਨ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।ਇਸ ਫਿਲਮ ਨੂੰ ਜਗਦੀਪ ਹੀ ਡਾਇਰੈਕਟਡ ਕਰ ਰਹੇ ਹਨ।ਗਿਤਾਜ਼ ਦੀ ਗਾਇਕ ਦੇ ਤੌਰ ਤੇ ਇੰਡਸਟਰੀ ਵਿੱਚ ਪਛਾਣ ਬਣੀ ਹੋਈ ਹੈ। ਗਿਤਾਜ਼ ਨੇ ਇਸ ਤੋਂ ਪਹਿਲਾ ਸਾਲ 2013 ਵਿੱਚ ਫਿਲਮ 'just You And Me' ਕੀਤੀ ਸੀ।

Image Source: Instagram

ਉਸ ਵੇਲੇ ਜਗਦੀਪ ਸਿੱਧੂ ਨੇ ਇਸ ਫਿਲਮ ਦੇ ਡਾਇਲੌਗ ਲਿਖੇ ਸਨ। ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਜਿਸ ‘ਚ ‘ਕਿਸਮਤ’, ਲਹੌਰੀਏ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Sargun Mehta (@sargunmehta)

You may also like