ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਦਾ ਵੱਧ ਗਿਆ ਸੀ ਵਜ਼ਨ, ਇੱਕ ਮਹੀਨੇ ਵਿੱਚ ਇਸ ਤਰ੍ਹਾਂ ਘਟਾਇਆ ਵਜ਼ਨ

written by Rupinder Kaler | July 19, 2021

ਰਵੀ ਦੂਬੇ ਆਪਣੀਆਂ ਤਸਵੀਰਾਂ ਤੇ ਵੀਡੀਓ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਦਾ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਦੇਖਣ ਨੂੰ ਮਿਲ ਰਿਹਾ ਹੈ । ਇਹਨਾਂ ਤਸਵੀਰਾਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਰਵੀ ਨੇ ਇਹਨਾਂ ਤਸਵੀਰਾਂ ਦੇ ਨਾਲ ਲੰਮਾਂ ਚੌੜਾ ਨੋਟ ਵੀ ਸ਼ੇਅਰ ਕੀਤਾ ਹੈ ।

ravi dubey met his wife sargun mehta after 2 month Pic Courtesy: Instagram

ਹੋਰ ਪੜ੍ਹੋ :

ਬਰੇਕਅਪ ਦੇ ਕਈ ਸਾਲਾਂ ਬਾਅਦ ਸੋਮੀ ਅਲੀ ਨੇ ਸਾਧਿਆ ਸਲਮਾਨ ਖ਼ਾਨ ’ਤੇ ਨਿਸ਼ਾਨਾ, ਕਿਹਾ ‘ਸਲਮਾਨ ਦੇ ਨਾਲ ਸੰਪਰਕ ਵਿੱਚ ਨਾ ਰਹਿਣਾ ਉਹਨਾਂ ਦੀ ਸਿਹਤ ਲਈ ਚੰਗਾ ਸੀ’

Ravi Dubey-Sargun Mehta Pic Courtesy: Instagram

ਉਹਨਾਂ ਨੇ ਲਿਖਿਆ ਹੈ ਇੱਕ ਮਹੀਨੇ ਵਿੱਚ ਟ੍ਰਾਂਸਫਾਰਮੇਸ਼ਨ ਉਹ ਵੀ ਬਿਨਾਂ ਕਿਸੇ ਸਪਲੀਮੈਂਟ ਤੇ ਪ੍ਰੋਟੀਨ ਦੇ …12 ਜੂਨ ਨੂੰ ਮੈਨੂੰ ਮੇਰੇ ਸ਼ੂਟਿੰਗ ਸ਼ੈਡਿਊਲ ਦਾ ਪਤਾ ਲੱਗਿਆ ਸੀ, ਜਿਸ ਵਿੱਚ ਮੈਂ ਬਿਲਕੁਲ ਫਿੱਟ ਦਿੱਸਣਾ ਸੀ । ਪਰ ਕੋਵਿਡ ਕਰਕੇ ਤੇ ਪੰਜਾਬ ਵਿੱਚ ਰਹਿਣ ਕਰਕੇ ਮੇਰਾ ਵਜ਼ਨ 10 ਕਿਲੋ ਵੱਧ ਗਿਆ ਸੀ ।

Sargun Mehta’s Husband Ravi Dubey Turns Director For Badshah’s Song ‘Toxic’ Pic Courtesy: Instagram

ਅਜਿਹੇ ਹਲਾਤਾਂ ਵਿੱਚ ਜਦੋਂ ਮੈਨੂੰ ਸ਼ੂਟਿੰਗ ਦਾ ਪਤਾ ਲੱਗਾ ਤਾਂ ਮੈਂ ਟ੍ਰੇਨਿੰਗ ਸ਼ੁਰੂ ਕੀਤੀ । ਰਵੀ ਨੇ ਕਿਹਾ ਕਿ ਫ਼ਿਟਨੈਸ ਨੂੰ ਕਾਇਮ ਰੱਖਣਾ ਇੱਕ ਤਪੱਸਿਆ ਵਾਂਗ ਹੈ । ਵਜਨ ਘਟਾਉਣ ਲਈ ਰਵੀ ਨੇ ਟ੍ਰੇਨਿਗ ਤੋਂ ਲੈ ਕੇ 19 ਕਿਲੋਮੀਟਰ ਦੀ ਜੋਗਿਗ ਤੱਕ ਕੀਤੀ । ਰਵੀ ਨੇ ਇੱਕ ਮਹੀਨਾ ਪਹਿਲਾਂ ਤੇ ਹੁਣ ਦੀ ਤਸਵੀਰ ਸ਼ੇਅਰ ਕੀਤੀ ਹੈ ।

 

View this post on Instagram

 

A post shared by Ravi Dubey 1 (@ravidubey2312)

0 Comments
0

You may also like