ਪੰਜਾਬੀ ਗਾਇਕਾ ਸਾਰਿਕਾ ਗਿੱਲ ਨੇ ਮੋੜਿਆ ਸਾਕ

Written by  Lajwinder kaur   |  December 14th 2018 06:31 PM  |  Updated: December 14th 2018 06:31 PM

ਪੰਜਾਬੀ ਗਾਇਕਾ ਸਾਰਿਕਾ ਗਿੱਲ ਨੇ ਮੋੜਿਆ ਸਾਕ

ਦੇਸੀ ਕਰਿਊ ਜੋ ਕੇ ਪੰਜਾਬੀ ਇੰਡਸਟਰੀ ਦੀ ਜਿੰਦ ਜਾਨ ਮੰਨੇ ਜਾਂਦੇ ਨੇ ਤੇ ਉਹਨਾਂ ਨੇ ਪੰਜਾਬੀ ਮਿਊਜ਼ਿਕ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਦੇਸੀ ਕਰਿਊ ਵਾਲਿਆਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਹੀ ਘੱਟ ਹੈ। ਦੇਸੀ ਕਰਿਊ ਦੀ ਜੋੜੀ ਗੋਲਡੀ ਅਤੇ ਸੱਤੇ ਦੇ ਨਾਂਅ ਤੋਂ ਮਸ਼ਹੂਰ ਹੈ। ਦੋਵਾਂ ਨੇ ਮਿਊਜ਼ਿਕ ਇੰਡਸਟਰੀ ‘ਚ ਪੂਰੀ ਧੂਮਾਂ ਪਾਈਆਂ ਹੋਈਆਂ ਨੇ।

https://www.instagram.com/p/BrVRzl5gaDD/

ਦੇਸੀ ਕਰਿਊ ਵਾਲਿਆਂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦਾ ਪੋਸਟਰ ਅਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ। ‘ਸਾਕ ਮੋੜਦੀ’ ਗੀਤ ਦੇਸੀ ਕਰਿਊ ਵਾਲਿਆਂ ਦਾ ਨਵਾਂ ਪ੍ਰੋਜੈਕਟ ਹੈ ਜਿਸ ਨੂੰ ਲੈ ਕੇ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣਗੇ। ਪੋਸਟਰ ‘ਚ ਸਾਰਿਕਾ ਗਿੱਲ ਸਵੈਗ ਵਾਲੀ ਲੁੱਕ ‘ਚ ਨਜ਼ਰ ਆ ਰਹੀ ਹੈ।sarika gill is coming soon song Saak Mohrdi

ਹੋਰ ਪੜ੍ਹੋ: ‘ਇਨਸੇਨ’ ਸੁੱਖੀ ਨੂੰ ਕਿਸ ਦੀ ਜਰੂਰਤ ਹੈ, ਦੇਖੋ ਵੀਡੀਓ

ਇਸ ਗੀਤ ਨੂੰ ਸਾਰਿਕਾ ਗਿੱਲ ਨੇ ਅਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਤੋਂ ਪਹਿਲਾਂ ਵੀ ਸਾਰਿਕਾ ਗਿੱਲ ‘ਖਜੂਰੀ ਗੁੱਤ’, ‘ਮਿਸ ਕੌਰ’, ‘ਡਿਗਰੀਆਂ’, ਅਤੇ ਸਵੈਗ ਵਰਗੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ‘ਚ ਪਾ ਚੁੱਕੇ ਹਨ। ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਤੇ ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਹੀ ਲਿਖੇ ਹਨ। ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਪਰ ਹਲੇ ਇਸ ਗੀਤ ਦੀ ਰਿਲੀਜ਼ ਡੇਟ ਨਹੀਂ ਦੱਸੀ ਗਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network