ਜੱਸ ਬਾਜਵਾ ਤੇ ਗੁਰਲੇਜ ਅਖਤਰ ਵੱਲੋਂ ਗਾਏ 'ਦੂਰਬੀਨ' ਫ਼ਿਲਮ ਦੇ ਗੀਤ 'ਸਰਕਾਰ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Aaseen Khan   |  September 20th 2019 12:24 PM  |  Updated: September 20th 2019 12:24 PM

ਜੱਸ ਬਾਜਵਾ ਤੇ ਗੁਰਲੇਜ ਅਖਤਰ ਵੱਲੋਂ ਗਾਏ 'ਦੂਰਬੀਨ' ਫ਼ਿਲਮ ਦੇ ਗੀਤ 'ਸਰਕਾਰ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਮੈਗਾ ਸਟਾਰਕਾਸਟ ਵਾਲੀ ਫ਼ਿਲਮ 'ਦੂਰਬੀਨ' ਦੇ ਟਰੇਲਰ ਨੂੰ ਤਾਂ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਉੱਥੇ ਹੀ ਫ਼ਿਲਮ ਦੇ ਗਾਣਿਆਂ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੂਰਬੀਨ ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਗੀਤ ਜੱਸ ਬਾਜਵਾ ਅਤੇ ਗੁਰਲੇਜ ਅਖਤਰ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਸਰਕਾਰ'।ਇਹ ਗੀਤ ਫ਼ਿਲਮ ਦੇ ਕਿਸੇ ਪਾਰਟੀ ਦੇ ਸੀਨ 'ਤੇ ਫ਼ਿਲਮਾਇਆ ਗਿਆ ਹੈ ਜਿਸ 'ਚ ਵਾਮੀਕਾ ਗੱਬੀ ਤੇ ਨਿੰਜਾ ਸਮੇਤ ਸਾਰੀ ਸਟਾਰਕਾਸਟ ਭੰਗੜੇ ਪਾਉਂਦੀ ਹੋਈ ਨਜ਼ਰ ਆ ਰਹੀ ਹੈ।

ਗਾਣੇ ਦੇ ਬੋਲ ਜੰਗ ਸੰਧੂ ਦੇ ਹਨ ਸੰਗੀਤ ਨਾਮੀ ਮਿਊਜ਼ਿਕ ਡਾਇਰੈਕਟਰ ਡੀ.ਜੇ.ਫਲੋਅ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਯੈਲੋ ਮਿਊਜ਼ਿਕ ਦੇ ਯੂ ਟਿਊਬ ਚੈਨਲ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵੀ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਹੋ ਚੁੱਕਿਆ ਹੈ ਜਿਸ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ।

ਹੋਰ ਵੇਖੋ  :'ਨਿੱਕਾ ਜ਼ੈਲਦਾਰ 3' ਦੇ ਤੀਜੇ ਗੀਤ 'ਫ਼ਿਲਮ ਬਨਾਉਣ ਨੂੰ ਫਿਰਾਂ' ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ,ਦੇਖੋ ਵੀਡੀਓ

ਦੂਰਬੀਨ ਫ਼ਿਲਮ ਦੀ ਕਹਾਣੀ ਸੁਖਰਾਜ ਸਿੰਘ ਵੱਲੋਂ ਲਿਖੀ ਗਈ ਹੈ ਤੇ ਇਸ਼ਾਨ ਚੋਪੜਾ ਦੇ ਨਿਰਦੇਸ਼ਨ ਹੇਠ ਫ਼ਿਲਮਾਈ ਗਈ ਹੈ। ਪਿਆਰ, ਐਕਸ਼ਨ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੇ ਲਈ ਫੁਲ ਪੈਕੇਜ ਸਾਬਿਤ ਹੋਵੇਗੀ ਤੇ ਨੌਜਵਾਨਾਂ ਨੂੰ ਚੰਗਾ ਸੰਦੇਸ਼ ਦੇਵੇਗੀ।ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੂਰਬੀਨ ਫ਼ਿਲਮ ਨੂੰ 27 ਸਤੰਬਰ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network