13 ਸਾਲਾਂ ਦੀ ਉਮਰ 'ਚ 43 ਸਾਲ ਦੇ ਸਖਸ਼ ਨਾਲ ਸਰੋਜ ਖ਼ਾਨ ਨੇ ਕਰਵਾਇਆ ਸੀ ਵਿਆਹ, ਇਸ ਲਈ ਅਪਣਾਇਆ ਇਸਲਾਮ ਧਰਮ 

Written by  Rupinder Kaler   |  April 01st 2019 01:46 PM  |  Updated: April 01st 2019 01:46 PM

13 ਸਾਲਾਂ ਦੀ ਉਮਰ 'ਚ 43 ਸਾਲ ਦੇ ਸਖਸ਼ ਨਾਲ ਸਰੋਜ ਖ਼ਾਨ ਨੇ ਕਰਵਾਇਆ ਸੀ ਵਿਆਹ, ਇਸ ਲਈ ਅਪਣਾਇਆ ਇਸਲਾਮ ਧਰਮ 

ਸਰੋਜ ਖ਼ਾਨ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਹੈ । ਭਾਵੇਂ ਅੱਜ ਕੱਲ੍ਹ ਉਹਨਾਂ ਨੂੰ ਕੋਈ ਵੀ ਫ਼ਿਲਮ ਨਿਰਮਾਤਾ ਕੰਮ ਨਹੀਂ ਦੇ ਰਿਹਾ ਪਰ ਇੱਕ ਜ਼ਮਾਨਾ ਸੀ ਜਦੋਂ ਹਰ ਵੱਡਾ ਅਦਾਕਾਰ ਅਦਾਕਾਰਾ ਉਹਨਾਂ ਦੇ ਦੱਸੇ ਸਟੈੱਪ ਤੇ ਥਿਰਕਦਾ ਸੀ । ਉਹਨਾਂ ਕੋਲ ਕੰਮ ਦੀ ਬਹੁਤ ਕਮੀ ਹੈ । ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਵਿਵਾਦਾਂ ਭਰੀ ਰਹੀ ਹੈ । ਸਰੋਜ ਖ਼ਾਨ ਨੇ ਲੱਗਭਗ 2੦੦੦ ਗਾਣਿਆਂ ਵਿੱਚ ਕੋਰੀਓਗ੍ਰਾਫੀ ਕੀਤੀ ਹੈ ।

saroj khan saroj khan

ਪਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਸਰੋਜ ਖ਼ਾਨ ਦਾ ਅਸਲ ਨਾਂ ਨਿਰਮਲਾ ਨਾਗਪਾਲ ਹੈ । ਸਰੋਜ ਦੇ ਪਿਤਾ ਦਾ ਨਾਂ ਕਿਸ਼ਨਚੰਦ ਤੇ ਮਾਂ ਦਾ ਨਾਂ ਨੋਨੀ ਸਿੰਘ ਹੈ । ਦੇਸ਼ ਦੀ ਵੰਡ ਤੋਂ ਬਾਅਦ ਸਰੋਜ ਖ਼ਾਨ ਦਾ ਸਾਰਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ । ਸਰੋਜ ਖ਼ਾਨ ਨੇ ਸਿਰਫ 3 ਸਾਲ ਦੀ ਉਮਰ ਵਿੱਚ ਚਾਈਲਡ ਆਰਟਿਸਟ ਦੇ ਤੌਰ ਤੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਹਨਾਂ ਦੀ ਪਹਿਲੀ ਫ਼ਿਲਮ ਦਾ ਨਾਂ ਨਜਰਾਨਾ ਸੀ ਜਿਸ ਵਿੱਚ ਉਹਨਾਂ ਨੇ ਸ਼ਯਾਮਾ ਨਾਂ ਦੀ ਬੱਚੀ ਦਾ ਕਿਰਦਾਰ ਨਿਭਾਇਆ ਸੀ ।

saroj khan saroj khan

50 ਦੇ ਦਹਾਕੇ ਵਿੱਚ ਉਹਨਾਂ ਨੇ ਬਤੌਰ ਬੈਕਗਰਾਉਂਡ ਡਾਂਸਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਸਰੋਜ ਨੇ ਕੋਰੀਓਗ੍ਰਾਫਰ ਬੀ. ਸੋਹਨਲਾਲ ਦੇ ਨਾਲ ਟ੍ਰੇਨਿੰਗ ਲਈ ਸੀ । 1978 ਵਿੱਚ ਆਈ ਫ਼ਿਲਮ ਗੀਤਾ ਮੇਰਾ ਨਾਮ ਨਾਲ  ਉਹਨਾਂ ਨੇ ਬਤੌਰ ਕੋਰੀਓਗ੍ਰਾਫਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਸਰੋਜ ਖ਼ਾਨ ਨੂੰ ਫ਼ਿਲਮ ਮਿਸਟਰ ਇੰਡੀਆ, ਨਗੀਨਾ, ਤੇਜ਼ਾਬ, ਥਾਣੇਦਾਰ ਅਤੇ ਬੇਟਾ ਨਾਲ ਪਹਿਚਾਣ ਮਿਲੀ ਸੀ ।

saroj khan saroj khan

ਸਰੋਜ ਖ਼ਾਨ ਨੇ ਮਾਸਟਰ ਬੀ ਸੋਹਨ ਲਾਲ ਨਾਲ ਵਿਆਹ ਕੀਤਾ ਸੀ । ਉਸ ਸਮੇਂ ਦੋਹਾਂ ਦੀ ਉਮਰ ਵਿੱਚ 30 ਸਾਲ ਦਾ ਫਰਕ ਸੀ । ਵਿਆਹ ਸਮੇਂ ਸਰੋਜ ਦੀ ਉਮਰ 13 ਜਦੋਂ ਉਹ ਸਕੂਲ ਵਿੱਚ ਪੜ੍ਹਦੀ ਸੀ ਉਸ ਸਮੇਂ ਉਸ ਦੇ ਡਾਂਸ ਮਾਸਟਰ ਨੇ ਉਹਨਾਂ ਨੂੰ ਵਿਆਹ ਲਈ ਪਰਪੋਜ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ । ਬਾਅਦ ਵਿੱਚ ਸਰੋਜ ਖ਼ਾਨ ਨੇ ਇਸਲਾਮ ਧਰਮ ਕਬੂਲ ਲਿਆ । ਸਰੋਜ ਮੁਤਾਬਿਕ ਇਹ ਧਰਮ ਉਹਨਾਂ ਨੇ ਬਿਨ੍ਹਾਂ ਕਿਸੇ ਦੇ ਦਬਾਅ ਤੋਂ ਕਬੂਲ ਕੀਤਾ ਹੈ ।

saroj khan saroj khan

1963  ਵਿੱਚ ਸਰੋਜ ਖ਼ਾਨ ਦੇ ਬੇਟੇ ਰਾਜੂ ਖ਼ਾਨ ਦਾ ਜਨਮ ਹੋਇਆ ਤਾਂ ਉਹਨਾਂ ਨੂੰ ਸੋਹਨ ਲਾਲ ਦੇ ਦੂਜੇ ਵਿਆਹ ਦਾ ਪਤਾ ਲੱਗਿਆ । ਸਰੋਜ ਨੇ 1965 ਵਿੱਚ ਦੂਜੇ ਬੱਚੇ ਨੂੰ ਜਨਮ ਦਿੱਤਾ ਪਰ ਉਸ ਦੀ ਮੌਤ ਹੋ ਗਈ । ਸਰੋਜ ਦੇ ਬੱਚਿਆਂ ਨੂੰ ਸੋਹਨ ਲਾਲ ਨੇ ਆਪਣਾ ਨਾਂ ਦੇਣ ਤੋਂ ਮਨਾ ਕਰ ਦਿੱਤਾ ਜਿਸ ਕਰਕੇ ਦੋਹਾਂ ਦੇ ਵਿੱਚ ਦੂਰੀਆ ਵੱਧ ਗਈਆਂ ਸਰੋਜ ਦੀ ਇੱਕ ਬੇਟੀ ਕੁੱਕੂ ਵੀ ਹੈ । ਸਰੋਜ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਇੱਕਲੀ ਨੇ ਹੀ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network