
Saroj Khan Death anniversary : ਅੱਜ ਭਾਰਤ ਦੀ ਪਹਿਲੀ ਮਹਿਲਾ ਕੋਰੀਓਗ੍ਰਾਫਰ ਸਰੋਜ ਖਾਨ ਦੀ ਦੂਜੀ ਬਰਸੀ ਹੈ। 3 ਜੁਲਾਈ ਸਾਲ 2020 ਵਿੱਚ ਕਾਰਡਿਕ ਅਰੈਸਟ ਦੇ ਕਾਰਨ ਸਰੋਜ ਖਾਨ ਦਾ ਦੇਹਾਂਤ ਹੋ ਗਿਆ ਸੀ। ਬਾਲੀਵੁੱਡ ਵਿੱਚ ਡਾਂਸ ਨੂੰ ਨਵੀਂ ਪਛਾਣ ਦੇਣ ਦਾ ਕ੍ਰੈਡਿਟ ਦਿੱਗਜ਼ ਕੋਰੀਓਗ੍ਰਾਫਰ ਸਰੋਜ ਖਾਨ ਨੂੰ ਹੀ ਜਾਂਦਾ ਹੈ।
ਸਰੋਜ ਖਾਨ ਬਹੁਤ ਸਾਰੇ ਸਫਲ ਗੀਤਾਂ ਲਈ ਜਾਣੀ ਜਾਂਦੀ ਸੀ। ਹਿੰਦੀ ਸਿਨੇਮਾ ਦੀਆਂ ਨੰਬਰ ਵਨ ਅਭਿਨੇਤਰੀਆਂ ਉਨ੍ਹਾਂ ਨੂੰ ਆਪਣਾ ਡਾਂਸ ਗੁਰੂ ਮੰਨਦੀਆਂ ਹਨ। 50 ਸਾਲਾਂ ਤੱਕ ਕੈਮਰੇ ਦੇ ਸਾਹਮਣੇ ਸਰਗਰਮ ਰਹਿਣ ਵਾਲੀ ਸਰੋਜ ਖਾਨ ਨੇ 90 ਦੇ ਦਸ਼ਕ ਵਿੱਚ ਆਏ ਸਾਰੇ ਗੀਤਾਂ ਲਈ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ।
ਕੋਰੀਓਗ੍ਰਾਫਰ ਸਰੋਜ ਖਾਨ ਉਨ੍ਹਾਂ ਕੁਝ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਉਸ ਸਮੇਂ ਹਿੰਦੀ ਸਿਨੇਮਾ ਵਿੱਚ ਕੰਮ ਕੀਤਾ ਜਦੋਂ ਲਗਭਗ ਸਾਰੇ ਟੈਕਨੀਸ਼ੀਅਨ ਪੁਰਸ਼ ਸਨ। ਸਰੋਜ ਖਾਨ ਨੇ ਤਿੰਨ ਸਾਲ ਦੀ ਉਮਰ ਵਿੱਚ ਇੰਡਸਟਰੀ ਵਿੱਚ ਐਂਟਰੀ ਕੀਤੀ ਅਤੇ 10 ਸਾਲ ਦੀ ਉਮਰ ਵਿੱਚ ਡਾਂਸਰ ਬਣ ਗਈ। 12 ਸਾਲ ਦੀ ਉਮਰ ਵਿੱਚ, ਉਹ ਇੱਕ ਸਹਾਇਕ ਕੋਰੀਓਗ੍ਰਾਫਰ ਬਣ ਗਈ।
ਆਪਣੇ ਕਰੀਅਰ 'ਚ ਕਰੀਬ 3500 ਗੀਤਾਂ ਦੀ ਕੋਰੀਓਗ੍ਰਾਫੀ ਕਰ ਚੁੱਕੀ ਸਰੋਜ ਖਾਨ ਨੇ 'ਏਕ ਦੋ ਤੀਨ', 'ਚੋਲੀ ਕੇ ਪੀਚੇ ਕੀ ਹੈ', 'ਹਵਾ ਹਵਾਈ', 'ਧੱਕ ਧੱਕ ਕਰਨੇ ਲਗਾ' ਵਰਗੇ ਕਈ ਹਿੱਟ ਗੀਤਾਂ 'ਤੇ ਸ਼ਾਨਦਾਰ ਡਾਂਸ ਸਿਖਾਇਆ ਹੈ। ਇਨ੍ਹਾਂ ਤੋਂ ਇਲਾਵਾ 'ਦੇਵਦਾਸ', 'ਲਮਹੇ', 'ਨਗੀਨਾ', 'ਕਲੰਕ', 'ਚਾਂਦਨੀ', 'ਸਾਂਵਰੀਆ', 'ਤਾਲ', 'ਬੇਟਾ', 'ਹਮ ਦਿਲ ਦੇ ਚੁਕੇ ਸਨਮ' ਅਤੇ ਹੋਰ ਕਈ ਫ਼ਿਲਮਾਂ 'ਚ ਕੋਰੀਓਗ੍ਰਾਫ਼ ਕੀਤਾ ਹੈ। ਉਸ ਦੇ ਪ੍ਰਸਿੱਧ ਗੀਤਾਂ ਦੀ ਪੀੜ੍ਹੀ ਦਰ ਪੀੜ੍ਹੀ ਲੋਕ ਦੀਵਾਨੇ ਰਹੇ ਹਨ। ਤਿੰਨ ਵਾਰ ਨੈਸ਼ਨਲ ਅਵਾਰਡ ਜੇਤੂ ਅਤੇ ਮਾਧੁਰੀ ਦੀਕਸ਼ਿਤ ਅਤੇ ਸ਼੍ਰੀਦੇਵੀ ਦੇ ਨਾਲ ਆਪਣੇ ਟਿਊਨਿੰਗ ਲਈ ਜਾਣੀ ਜਾਂਦੀ, ਸਰੋਜ ਖਾਨ ਨੇ ਕਈ ਨਵੇਂ ਆਏ ਲੋਕਾਂ ਨਾਲ ਵੀ ਸਹਿਯੋਗ ਕੀਤਾ।
ਸਰੋਜ ਖਾਨ ਨੇ ਨਾਂ ਮਹਿਜ਼ ਆਪਣੇ ਡਾਂਸ ਮੂਵਜ਼ ਦੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸਗੋਂ ਹਿੰਦੀ ਸਿਨੇਮਾ ਵਿੱਚ ਕੋਰੀਓਗ੍ਰਾਫੀ ਦੇ ਖੇਤਰ ਵਿੱਚ ਵੀ ਕ੍ਰਾਂਤੀ ਲਿਆ ਦਿੱਤੀ। ਉਹ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲੈ ਕੇ ਆਈ।
ਹੋਰ ਪੜ੍ਹੋ: ਗਾਇਕਾ ਜੈਨੀ ਜੌਹਲ ਨੇ ਕੀਤੀ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ, ਕਿਹਾ ਸਿੱਧੂ ਦੇ ਗੀਤ ਨਾਂ ਕੀਤੇ ਜਾਣ ਲੀਕ
3 ਜੁਲਾਈ 2020 ਵਿੱਚ ਸਰੋਜ ਖਾਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਈ। ਉਨ੍ਹਾਂ ਦੇ ਕੰਮ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਫਿਲਮ 'ਕਲੰਕ' ਵਿੱਚ ਮਾਧੁਰੀ ਦੀਕਸ਼ਿਤ ਦੇ ਨਾਲ ਉਸ ਦਾ ਕੰਮ ਅਤੇ 'ਨੱਚ ਬਲੀਏ' ਅਤੇ 'ਝਲਕ ਦਿਖਲਾ ਜਾ' ਵਰਗੇ ਡਾਂਸ ਸ਼ੋਅ ਵਿੱਚ ਜੱਜ ਦੇ ਤੌਰ 'ਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਸ਼ਮੂਲੀਅਤ ਕੀਤੀ ਸੀ।