ਗਾਇਕ ਰਾਜਵੀਰ ਜਵੰਦਾ ਨੇ ਕੁੜੀ ਪਿੱਛੇ ਠੁਕਰਾਈ ਸਰਪੰਚੀ, ਦੇਖੋ ਵੀਡਿਓ 

Written by  Rupinder Kaler   |  December 19th 2018 09:09 AM  |  Updated: December 19th 2018 09:09 AM

ਗਾਇਕ ਰਾਜਵੀਰ ਜਵੰਦਾ ਨੇ ਕੁੜੀ ਪਿੱਛੇ ਠੁਕਰਾਈ ਸਰਪੰਚੀ, ਦੇਖੋ ਵੀਡਿਓ 

ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਜਿਸ ਕਰਕੇ ਸੂਬੇ ਦਾ ਸਿਆਸੀ ਪਾਰਾ ਚੜਿਆ ਹੋਇਆ ਹੈ । ਇਹਨਾਂ ਚੋਣਾਂ ਦਾ ਅਸਰ ਗਾਇਕ ਰਾਜਵੀਰ ਜਵੰਦਾ ਤੇ ਵੀ ਹੋਇਆ ਲੱਗ ਰਿਹਾ ਹੈ ਕਿਉਂਕਿ ਉਹਨਾਂ ਦਾ ਨਵਾਂ ਗਾਣਾ ਸਰਪੰਚੀ ਰਿਲੀਜ਼ ਹੋਇਆ ਹੈ ।ਸਰਪੰਚੀ ਟਾਈਟਲ ਹੇਠ ਜਾਰੀ ਹੋਏ ਇਸ ਗਾਣੇ ਦੇ ਬੋਲ ਅਮਰ ਕਵੀ ਨੇ ਲਿਖੇ ਹਨ । ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਨੇ ਬਣਾਇਆ ਹੈ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜੱਟਾਂ ਦੇ ਮੁੰਡੇ ਦੀ ਤਾਰੀਫ ਕੀਤੀ ਗਈ ਹੈ । ਜਵੰਦਾ ਦਾ ਕਹਿਣਾ ਹੈ ਕਿ ਜੱਟਾਂ ਦੇ ਮੁੰਡੇ ਦੀ ਏਨੀਂ ਚੜਾਈ ਹੈ ਕਿ ਪਿੰਡ ਦੇ ਮੋਹਤਬਰ ਉਸ ਨੂੰ ਸਰਪੰਚ ਬਨਾਉਣਾ ਚਾਹੁੰਦੇ ਹਨ।ਪਰ ਮੁੰਡਾ ਸਰਪੰਚੀ ਵਰਗੇ ਅਹੁਦੇ ਨੂੰ ਛੱਡ ਕੇ ਕਿਸੇ ਕੁੜੀ ਪਿਆਰ ਲਈ ਉਸ ਦੇ ਪਿੱਛੇ ਦੌੜਦਾ ਹੈ ।

https://www.youtube.com/watch?v=1V3IMjrOP34&feature=youtu.be

ਰਾਜਵੀਰ ਜਵੰਦਾ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਸਰਪੰਚੀ ਦੀਆਂ ਚੋਣਾਂ ਕਰਕੇ ਮਾਹੌਲ ਗਰਮਾਇਆ ਹੋਇਆ ਉੱਤੋਂ ਇਹ ਗਾਣਾ ਕਮਾਲ ਕਰੀ ਜਾਂਦਾ ਹੈ । ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਜਵੰਦਾ ਨੇ ਮੌਕਾ ਵੇਖਕੇ ਚੌਕਾ ਲਗਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network