Advertisment

ਇਹ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਲਈ ਖੇਡਦਾ ਹੈ ਫੁੱਟਬਾਲ, ਕਈ ਦੇਸ਼ਾਂ 'ਚ ਗੱਡੇ ਜਿੱਤ ਦੇ ਝੰਡੇ

author-image
By Aaseen Khan
New Update
ਇਹ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਲਈ ਖੇਡਦਾ ਹੈ ਫੁੱਟਬਾਲ, ਕਈ ਦੇਸ਼ਾਂ 'ਚ ਗੱਡੇ ਜਿੱਤ ਦੇ ਝੰਡੇ
Advertisment
ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀ ਦਿਸ ਵੀਕ ਦੇ ਸੈਗਮੈਂਟ ਬੱਲੇ ਓ ਪੰਜਾਬੀਓ 'ਚ ਇਸ ਵਾਰ ਪੰਜਾਬੀਆਂ ਦਾ ਮਾਣ ਵਧਾਇਆ ਸਰਪ੍ਰੀਤ ਸਿੰਘ ਨੇ ਜਿਹੜਾ ਨਿਊਜ਼ੀਲੈਂਡ ਲਈ ਫੁੱਟਬਾਲ ਖੇਡਣ ਵਾਲਾ ਇਕਲੌਤਾ ਖਿਡਾਰੀ ਬਣਿਆ ਹੈ। ਸਰਪ੍ਰੀਤ ਸਿੰਘ ਨੇ ਮਹਿਜ਼ 15 ਸਾਲ ਦੀ ਉਮਰ ਤੋਂ ਆਪਣਾ ਇਹ ਸ਼ਾਨਦਾਰ ਸਫ਼ਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਤਰਾਸ਼ਦੇ ਗਏ ਤੇ ਆਪਣੀ ਬਾਕਮਾਲ ਫੁੱਟਬਾਲ ਖੇਡਣ ਦੀ ਸਕਿੱਲ ਰਾਹੀਂ ਨਿਊਜ਼ੀਲੈਂਡ ਦੀ ਟੀਮ 'ਚ ਜਗ੍ਹਾ ਬਣਾਈ। ਖਾਸ ਗੱਲ ਇਹ ਹੈ ਕਿ ਸਰਪ੍ਰੀਤ ਸਿੰਘ ਕੋਲ ਚਾਰ ਸੀਨੀਅਰ ਅੰਤਰਾਸ਼ਟਰੀ ਕੈਪ ਹਨ ਅਤੇ ਇੱਕ ਗੋਲ ਵੀ ਉਹਨਾਂ ਦੇ ਨਾਮ ਹੈ।
ਆਪਣੇ ਸਕੂਲ ਸਮੇਂ ਤੋਂ ਹੀ ਫੁੱਟਬਾਲ ਖੇਡਣ ਦਾ ਸ਼ੌਂਕ ਰੱਖਣ ਵਾਲਾ ਸਰਪ੍ਰੀਤ ਸਿੰਘ ਪੰਜਾਬ ਤੋਂ ਦੂਰ ਬੈਠਾ ਵੀ ਦੁਨੀਆਂ ਪਰ 'ਚ ਰਹਿੰਦੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਿਹਾ ਹੈ। ਸਰਪ੍ਰੀਤ ਸਿੰਘ ਨਿਊਜ਼ੀਲੈਂਡ ਵੱਲੋਂ ਕਈ ਦੇਸ਼ਾਂ 'ਚ ਜਾ ਕੇ ਮੈਚ ਜਿੱਤ ਕੇ ਆਇਆ ਹੈ ਜਿੰਨ੍ਹਾਂ 'ਚ ਜਰਮਨੀ, ਇੰਗਲੈਂਡ, ਜਪਾਨ ਵਰਗੇ ਦੇਸ਼ ਸ਼ਾਮਿਲ ਹਨ। ਹੋਰ ਵੇਖੋ : ਦੇਖੋ ਹਨੀ ਸਿੰਘ ਨੇ ਕੁਝ ਇਸ ਅੰਦਾਜ਼ 'ਚ ਪੂਰਾ ਕੀਤਾ ਬੋਤਲ ਕੈਪ ਚੈਲੇਂਜ ਅਜਿਹੇ ਬਹੁਤ ਸਾਰੇ ਪੰਜਾਬੀ ਹਨ ਜਿੰਨ੍ਹਾਂ ਨੇ ਦੁਨੀਆਂ ਭਰ 'ਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਪੰਜਾਬੀਆਂ ਨੂੰ ਪੰਜਾਬੀ ਦਿਸ ਵੀਕ ਸ਼ੋਅ 'ਚ ਹਰ ਵਾਰ ਅੱਗੇ ਲਿਆਂਦਾ ਜਾਂਦਾ ਹੈ। ਸਰਪ੍ਰੀਤ ਤੋਂ ਇਲਾਵਾ ਵੀ ਪਹਿਲਾਂ ਕਈ ਪੰਜਾਬੀਆਂ ਦੇ ਹੁਨਰ ਅਤੇ ਕਲਾ ਨੂੰ ਇਸ ਸ਼ੋਅ ਰਾਹੀਂ ਦੁਨੀਆਂ ਅੱਗੇ ਰੱਖਿਆ ਜਾ ਚੁੱਕਿਆ ਹੈ। ਅੱਗੇ ਵੀ ਅਜਿਹੇ ਬਹੁਤ ਸਾਰੇ ਪੰਜਾਬੀਆਂ ਨੂੰ ਮਿਲਣ ਲਈ ਦੇਖਣਾ ਨਾ ਭੁਲਣਾ ਹਰ ਐਤਵਾਰ ਸਵੇਰੇ 9:30 ਵਜੇ 'ਪੰਜਾਬੀ ਦਿਸ ਵੀਕ' ਸ਼ੋਅ ਸਿਰਫ਼ ਪੀਟੀਸੀ ਪੰਜਾਬੀ 'ਤੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment