ਪਿਉ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਗਾਇਕ ਸਾਰਥੀ ਕੇ ਦਾ ਨਵਾਂ ਗੀਤ ‘JAAN’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  June 22nd 2021 02:54 PM  |  Updated: June 22nd 2021 02:57 PM

ਪਿਉ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਗਾਇਕ ਸਾਰਥੀ ਕੇ ਦਾ ਨਵਾਂ ਗੀਤ ‘JAAN’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਸਰਾਥੀ ਕੇ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਇਹ ਮਿੱਠਾ ਜਿਹਾ ਗੀਤ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਉਹ ਜਾਨ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ। ਇਸ ਗੀਤ 'ਚ ਉਨ੍ਹਾਂ ਨੇ ਪਿਉ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕੀਤਾ ਹੈ।

inside image of sarhik k and kishtu k image source-youtube

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਸਾਂਝੀ ਕੀਤੀ ਚੂੜਾ ਵਧਾਉਣ ਦੀ ਰਸਮ ਦੀ ਵੀਡੀਓ, ਕੁਝ ਮਹੀਨੇ ਪਹਿਲਾ ਹੀ ਹੋਇਆ ਹੈ ਵਿਆਹ

: ਪਿਤਾ ਸੈਫ ਦੇ ਨਾਲ ਯੋਗਾ ਕਰਦਾ ਨਜ਼ਰ ਆਇਆ ਤੈਮੂਰ, ਮੰਮੀ ਕਰੀਨਾ ਨੇ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ

punjabi singer sarthi k shared his new song jaan poster withs fans image source- instagram

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਸਿੰਘ ਜੀਤ ਨੇ ਲਿਖੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਵੀਡੀਓ ਚ ਗਾਇਕ ਸਾਰਥੀ ਕੇ ਜੋ ਕਿ ਪਿਤਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਊਟ ਜਿਹੀ ਬੱਚੀ ਦਾ ਰੋਲ ਬਾਲ ਕਲਾਕਾਰ ਕਿਸ਼ਤੂ ਕੇ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। Gurjind Maan ਵੱਲੋਂ ਗਾਣੇ ਦਾ ਵੀਡੀਓ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sarthik k and kishtu k new song jaan image source-youtube

ਜੇ ਗੱਲ ਕਰੀਏ ਸਾਰਥੀ ਕੇ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਤੇਰੇ ਬਿਨ, ਕਿੰਗ ਐਂਡ ਕੁਈਨ, ਬਲੈਕ ਸੂਟ, ਟਰਾਂਸਪੋਰਟ, ਛੱਲਾ, ਚੰਡੀਗੜ੍ਹ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ‘ਚ ਖੇਤਰ ‘ਚ ਵੀ ਕੰਮ ਕਰ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network