‘ਸਸੁਰਾਲ ਸਿਮਰ ਕਾ’ ਦੀ ਇਸ ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ

written by Lajwinder kaur | October 16, 2022 03:14pm

Vaishali Takkar dies: ਟੀਵੀ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਹੈਰਾਨ ਕਰ ਦੇਣ ਵਾਲੀ ਖਬਰ ਇਹ ਹੈ ਕਿ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’, ‘ਸਸੁਰਾਲ ਸਿਮਰ ਕਾ’ ਵਰਗੇ ਕਈ ਵੱਡੇ ਟੀਵੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਖਬਰ ਨਾਲ ਡੂੰਘਾ ਸਦਮਾ ਲੱਗਾ ਹੈ ਅਤੇ ਹਰ ਕਿਸੇ ਲਈ ਇਸ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ। ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ Vaishali Takkar ਨੇ ਇੰਦੌਰ 'ਚ ਖੁਦਕੁਸ਼ੀ ਕੀਤੀ ਹੈ ਅਤੇ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।

ਹੋਰ ਪੜ੍ਹੋ : ਨਹੀਂ ਰਹੇ ਮਹਾਨ ਜਾਦੂਗਰ ਓਪੀ ਸ਼ਰਮਾ, ਕਿਹਾ ਕਰਦੇ ਸੀ- ‘ਮੈਂ ਰਹਾਂ ਜਾਂ ਨਾ ਰਹਾਂ, ਜਾਦੂ ਜਾਰੀ ਰਹੇਗਾ’

image source Instagram

ਵੈਸ਼ਾਲੀ ਦੀ ਇਸ ਖਬਰ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

image source Instagram

'ਵਸ਼ਾਲੀ ਠੱਕਰ' ਦੀ ਗੱਲ ਕਰ ਰਹੇ ਹਾਂ, ਜਿਸ ਨੇ 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਸੀਰੀਅਲ 'ਚ ਅਹਿਮ ਭੂਮਿਕਾ ਨਿਭਾਈ ਸੀ। ਦੱਸ ਦਈਏ ਕਿ ਵੈਸ਼ਾਲੀ ਪਿਛਲੇ ਇੱਕ ਸਾਲ ਤੋਂ ਇੰਦੌਰ 'ਚ ਰਹਿ ਰਹੀ ਸੀ ਅਤੇ ਉੱਥੇ ਹੀ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤੇਜਾਜੀ ਨਗਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੂੰ ਉਥੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।

image source Instagram

 

You may also like