ਸਤਿੰਦਰ ਸਰਤਾਜ ਨੂੰ ਵਿਦੇਸ਼ ਬੈਠੇ ਪ੍ਰਸ਼ੰਸਕ ਨੇ ਚਿੱਠੀ ਲਿਖ ਇਸ ਤਰ੍ਹਾਂ ਦੱਸਿਆ ਦਿਲ ਦਾ ਹਾਲ,ਸਰਤਾਜ ਨੇ ਇਸ ਤਰ੍ਹਾਂ ਦਿੱਤਾ ਹੌਸਲਾ

written by Shaminder | July 17, 2019

ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ 'ਚ ਉਨ੍ਹਾਂ ਨੇ ਕਿਸੇ ਵੱਲੋਂ ਪਾਈ ਪੋਸਟ 'ਤੇ ਪ੍ਰਤੀਕਰਮ ਦਿੱਤਾ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਸਤਿੰਦਰ ਸਰਤਾਜ ਨੇ ਇਸ ਸ਼ਖਸ ਨੂੰ ਹੌਸਲਾ ਦਿੱਤਾ ਹੈ । ਸਤਿੰਦਰ ਸਰਤਾਜ ਨੇ ਲਿਖਿਆ ਕਿ "ਵੀਰਿਓ –ਭਰਾਵੋ ਮੇਰੀ ਮਿੱਟੀ ਦਿਓ ਵਾਰਸੋ ਵੇ…ਏਦਾਂ ਨਾ ਸੋਚਿਆ ਕਰੋ,ਰੱਬ ਸਾਂਝਾਂ ਬਰਕਰਾਰ ਰੱਖੇ…ਆਉਣਾ ਜਾਣਾ ਬਰਕਰਾਰ ਰਹੇ-ਸਰਤਾਜ" ।

ਹੋਰ ਵੇਖੋ :ਡਾਕਟਰ ਸਤਿੰਦਰ ਸਰਤਾਜ ਨੇ ਬਣਾਏ ਕੁਝ ਨਵੇਂ ਲਫ਼ਜ਼,ਸ਼ੇਅਰ ਕੀਤੀ ਪੋਸਟ

https://www.instagram.com/p/Bz8E4ADnhyh/

ਦਰਅਸਲ ਮੈਲਬੋਰਨ ਤੋਂ ਇੱਕ ਸ਼ਖਸ ਨੇ ਸਤਿੰਦਰ ਸਰਤਾਜ ਨੂੰ ਬਹੁਤ ਹੀ ਭਾਵੁਕ ਮੇਲ ਕੀਤੀ ਸੀ । ਇਸ ਮੇਲ 'ਚ ਉਸ ਸ਼ਖਸ ਨੇ ਲਿਖਿਆ ਸੀ ਕਿ "ਸਤਿ ਸ਼੍ਰੀ ਅਕਾਲ ਸਰਤਾਜ ਬਾਈ ਜੀ,ਮੈਂ ਨਵਦੀਪ ਸਿੰਘ ਚਹਿਲ ਮੈਲਬੋਰਨ ਆਸਟ੍ਰੇਲੀਆ ਪੰਜਾਬ ਤੋਂ ਜ਼ਿਲ੍ਹਾ ਮਾਨਸਾ ਪਿੰਡ ਰੱਲਾ ।ਮੈਂ ਮੈਲਬੋਰਨ ਆ ਜੀ ਪਿਛਲੇ ਬਾਰਾਂ ਸਾਲਾਂ ਤੋਂ,ਜਦੋਂ ਦਾ ਤੁਹਾਡਾ ਗੀਤ ਗੁਰਮੁਖੀ ਦਾ ਬੇਟਾ ਸੁਣਿਆ,ਕਈ ਦਿਨਾਂ ਤੋਂ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ।

https://www.instagram.com/p/B0AmcnWnfq2/

ਸੋਚਦਾ ਮੇਰੇ ਤੋਂ ਕਰਮਾਂ ਮਾਰਾ ਹੈ ਈ ਨੀਂ ਕੋਈ।ਜਦੋਂ ਮੈਂ ਮਰ ਜਾਵਾਂਗਾ ਤਾਂ ਮੈਨੂੰ ਮੇਰੇ ਪਿੰਡ ਦਾ ਸਿਵਾ ਵੀ ਨਸੀਬ ਨਹੀਂ ਹੋਣਾ ।ਜਿਉਂਦੇ ਤਾਂ ਆਪਣਿਆਂ ਤੋਂ ਦੂਰ ਬੈਠੇ ਮਰੇ ਵੀ ਦੂਰ ਹੀ ਰਹਿਣਾ ਹੈ ।ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਲਿਖਦੇ ਹੋਏ ਇਹ ਸ਼ਖਸ ਕਾਫੀ ਭਾਵੁਕ ਹੋ ਗਿਆ ਜਿਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਇਸ ਸ਼ਖਸ ਦਾ ਹੌਸਲਾ ਵਧਾਉਂਦੇ ਹੋਏ ਇੱਕ ਮੋੜਵਾਂ ਜਵਾਬ ਦਿੱਤਾ ।

[embed]https://www.instagram.com/p/BzvW6_Yn7tt/[/embed]

 

0 Comments
0

You may also like