ਕੁਦਰਤ ਦੀ ਸਿਫ਼ਤ ਕਰਦੇ ਨਜ਼ਰ ਆ ਰਹੇ ਨੇ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ‘ਔਜ਼ਾਰ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  July 23rd 2020 01:27 PM  |  Updated: July 23rd 2020 01:27 PM

ਕੁਦਰਤ ਦੀ ਸਿਫ਼ਤ ਕਰਦੇ ਨਜ਼ਰ ਆ ਰਹੇ ਨੇ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ‘ਔਜ਼ਾਰ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਉਹ ਆਪਣੀ ਮਿੱਠੀ ਆਵਾਜ਼ ‘ਚ ‘ਔਜ਼ਾਰ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ ।

‘ਔਜ਼ਾਰ’ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਲਿਖੇ ਨੇ । ਇਸ ਗੀਤ ਨੂੰ ਸੰਗੀਤਕ ਧੁਨਾਂ ਦੇ ਨਾਲ ਬੀਟ ਮਨਿਸਟਰ ਨੇ ਸਜਾਇਆ ਹੈ ਹੈ । ਗੀਤ ‘ਚ ਕੁਦਰਤ ਦੀ ਸਿਫ਼ਤ ਤੇ ਮਨੁੱਖਤਾ ਦੀ ਗੱਲ ਕੀਤੀ ਗਈ ਹੈ । ਗਾਣੇ ਦਾ ਵੀਡੀਓ ਸੰਦੀਪ ਸ਼ਰਮਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਗੀਤ ਨੂੰ ਸਾਗਾ ਹਿੱਟਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਇੱਕੋ-ਮਿੱਕੇ’ ‘ਚ ਨਜ਼ਰ ਆਏ ਸੀ । ਜਦੋਂ ਸਭ ਠੀਕ ਹੋ ਜਾਵੇਗਾ ਤਾਂ ਇਸ ਫ਼ਿਲਮ ਨੂੰ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network