ਸਤਿੰਦਰ ਸਰਤਾਜ ਨੇ ਇਸ ਤਰਾਂ ਦਿੱਤੀਆਂ ਗੁਰਪੁਰਬ ਅਤੇ ਲੋਹੜੀ ਦੀਆਂ ਮੁਬਾਰਕਾਂ , ਦੇਖੋ ਵੀਡੀਓ

written by Aaseen Khan | January 14, 2019

ਸਤਿੰਦਰ ਸਰਤਾਜ ਨੇ ਇਸ ਤਰਾਂ ਦਿੱਤੀਆਂ ਗੁਰਪੁਰਬ ਅਤੇ ਲੋਹੜੀ ਦੀਆਂ ਮੁਬਾਰਕਾਂ , ਦੇਖੋ ਵੀਡੀਓ : ਸਤਿੰਦਰ ਸਰਤਾਜ ਪੰਜਾਬ ਦੇ ਉਹ ਸੂਫੀ ਗਾਇਕ ਜਿੰਨ੍ਹਾਂ ਨੂੰ ਅੱਜ ਪੂਰੀ ਦੁਨੀਆਂ 'ਚ ਬੜੇ ਹੀ ਚਾ ਨਾਲ ਸੁਣਿਆ ਜਾਂਦਾ ਹੈ। ਆਪਣੀ ਸਾਫ ਸੁਥਰੀ ਗਾਇਕੀ ਅਤੇ ਸ਼ਾਇਰੀ ਨਾਲ ਜਾਣੇ ਜਾਣ ਵਾਲੇ ਸਤਿੰਦਰ ਸਰਤਾਜ ਹਰ ਇੱਕ ਵਰਗ ਦੇ ਹਰਮਨ ਪਿਆਰੇ ਗਾਇਕ ਹਨ। ਸਤਿੰਦਰ ਸਰਤਾਜ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਲੋਹੜੀ ਦੇ ਪਾਵਨ ਤਿਉਹਾਰ 'ਤੇ ਆਪਣੇ ਲਾਈਵ ਸ਼ੋਅ 'ਚ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਸ਼ਬਦ ਗਾਇਆ ਹੈ। ਉਹਨਾਂ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਟ 'ਤੇ ਪਾਇਆ ਹੈ।

https://www.instagram.com/p/BslZLG_A6Un/

ਇੰਸਟਾਗ੍ਰਾਮ ਦੀ ਵੀਡੀਓ ਕੈਪਸ਼ਨ 'ਚ ਸਰਤਾਜ ਨੇ ਲਿਖਿਆ ਹੈ 'ਸਾਹਿਬ - ਏ - ਕਮਾਲ ਦੇ ਗੁਰਪੁਰਬ ਦੀਆਂ ਵਧਾਈਆਂ ਜੀ ..ਲੋਹੜੀ 'ਤੇ ਮੁਬਾਰਕਾਂ ਨਾਲ ਅੱਜ ਦੇ ਸ਼ੋਅ ਤੋਂ ਮਾਗੀ ਦੇ ਪਾਵਨ ਅਵਸਰ ਦੇ ਸਜਦੇ ਕਬੂਲ ਕਰਿਓ ਜੀ -ਸਰਤਾਜ' ਕੁਝ ਇਸ ਅੰਦਾਜ਼ 'ਚ ਸਤਿੰਦਰ ਸਰਤਾਜ ਨੇ ਗੁਰਪੁਰਬ , ਲੋਹੜੀ ਅਤੇ ਮਾਗੀ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਹਨ। ਸਤਿੰਦਰ ਸਰਤਾਜ ਬੜੇ ਹੀ ਬਾਕਮਾਲ ਸ਼ਾਇਰ ਹਨ।

ਹੋਰ ਵੇਖੋ : ਵਾਰ ਵਾਰ ਸੁਣਨ ਲਈ ਮਜਬੂਰ ਕਰਦਾ ਹੈ ਸਰਤਾਜ ਦਾ ‘ਰਸੀਦ’ , ਦੇਖੋ ਵੀਡੀਓ

Satinder sartaj live sung the 'Mitter piyare nu haal muridan da kehna' ਸਤਿੰਦਰ ਸਰਤਾਜ ਨੇ ਇਸ ਤਰਾਂ ਦਿੱਤੀਆਂ ਗੁਰਪੁਰਬ ਅਤੇ ਲੋਹੜੀ ਦੀਆਂ ਮੁਬਾਰਕਾਂ , ਦੇਖੋ ਵੀਡੀਓ

ਉਹਨਾਂ ਦੀ ਪਿਛਲੇ ਸਾਲ ਆਈ ਐਲਬਮ ਸੀਜ਼ਨ ਆਫ ਸਰਤਾਜ ਨੇ ਦਰਸ਼ਕਾਂ ਦਾ ਖੂਬ ਦਿਲ ਮੋਹਿਆ ਹੈ। ਇਸ ਐਲਬਮ 'ਚ ਪਿਆਰ ਮੁਹੱਬਤ ਤੋਂ ਲੈ ਕੇ ਸੂਫ਼ੀਆਨਾ ਰੰਗ ਤੱਕ ਸਭ ਨਜ਼ਰ ਆਇਆ ਹੈ। ਇਸ ਤੋਂ ਇਲਾਵਾ ਸਰਤਾਜ ਫ਼ਿਲਮਾਂ 'ਚ ਵੀ ਆਪਣੇ ਅਦਾਕਾਰੀ ਦਾ ਹੁਨਰ ਦਿਖਾ ਚੁੱਕੇ ਹਨ। ਉਹਨਾਂ ਦੀ ਡੈਬਿਊ ਫਿਲਮ ਹੈ 'ਦ ਬਲੈਕ ਪ੍ਰਿੰਸ' ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦੁਪਲੀਪ ਸਿੰਘ ਦੀ ਜੀਵਨੀ 'ਤੇ ਫਿਲਮਾਈ ਗਈ ਸੀ।

You may also like