ਸੱਚੀਆਂ ਮੁਹੱਬਤਾਂ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਿਹਾ ਹੈ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਿਆਰ ਦੇ ਮਰੀਜ਼’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Lajwinder kaur   |  August 01st 2019 11:28 AM  |  Updated: August 01st 2019 11:29 AM

ਸੱਚੀਆਂ ਮੁਹੱਬਤਾਂ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਿਹਾ ਹੈ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਿਆਰ ਦੇ ਮਰੀਜ਼’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਮਾਂ ਬੋਲੀ ਨੂੰ ਆਪਣੀਆਂ ਲਿਖਤਾਂ ਤੇ ਗਾਇਕੀ ਦੇ ਨਾਲ ਵੱਖਰੇ ਹੀ ਮੁਕਾਮ ‘ਤੇ ਪਹੁੰਚਾਉਣ ਵਾਲੇ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ‘ਪਿਆਰ ਦੇ ਮਰੀਜ਼’ ਗਾਣੇ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਬੜੀ ਹੀ ਖ਼ੂਬਸੂਰਤੀ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ‘ਚ ਪਿਆਰ ਦੇ ਹਰ ਜਜ਼ਬਾਤ ਨੇ ਜਿਹੜੇ ਇੱਕ ਮਹਿਬੂਬ ਦੇ ਮਨ ‘ਚ ਉੱਠਦੇ ਨੇ ਤੇ ਉਹ ਜਿਸ ਨੂੰ ਮਹੁੱਬਤ ਕਰਦਾ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਗੀਤ ‘ਚ ਵੈਰਾਗ ਤੋਂ ਬਾਅਦ ਖੁਸ਼ੀ ਆਉਂਦੀ ਹੈ।

View this post on Instagram

 

#PyarDeMareez♥️ਪਿਆਰ ਦੇ ਮਰੀਜ਼? Day after tomorrow.. #1stAug?#Sartaaj

A post shared by Satinder Sartaaj (@satindersartaaj) on

ਹੋਰ ਵੇਖੋ:ਵਿਦੇਸ਼ਾਂ ‘ਚ ਰਹਿੰਦੇ ਪ੍ਰਦੇਸੀ ਵੀਰਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਲੱਖੀ ਘੁੰਮਾਨ ਦਾ ਨਵਾਂ ਗੀਤ ‘ਜ਼ਿੰਮੇਵਾਰੀ’

‘ਪਿਆਰ ਦੇ ਮਰੀਜ਼’ ਗਾਣੇ ਦੇ ਬੋਲ ਖ਼ੁਦ ਸਤਿੰਦਰ ਸਰਤਾਜ ਦੀ ਕਲਮ ‘ਚੋਂ ਨਿਕਲੇ ਨੇ ਤੇ ਕੰਪੋਜ਼ ਵੀ ਖ਼ੁਦ ਹੀ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਬੀਟ ਮਨਿਸਟਰ ਵੱਲੋਂ ਦਿੱਤਾ ਗਿਆ ਹੈ ਤੇ ਸਾਗਾ ਹਿੱਟਸ ਦੇ ਲੇਬਲ ਹੇਠ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਗਾਣੇ ਦੀ ਵੀਡੀਓ ਨੂੰ ਤਾਂ ਸੰਦੀਪ ਸ਼ਰਮਾ ਵੱਲੋਂ ਬਹੁਤ ਹੀ ਖ਼ੂਬਸੂਰਤ ਤਿਆਰ ਕੀਤੀ ਗਈ ਹੈ। ਸਤਿੰਦਰ ਸਰਤਾਜ ਵੀਡੀਓ ‘ਚ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਟੀਵੀ ਉੱਤੇ ਵੀ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੀ ਹਾਂ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹਾਲ ਹੀ ਸਤਿੰਦਰ ਸਰਤਾਜ ਦਾ ਗੁਰਮੁਖੀ ਦਾ ਬੇਟਾ ਗਾਣਾ ਆਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਇਹ ਨਵੇਂ ਗਾਣੇ ਉਨ੍ਹਾਂ ਦੀ ਐਲਬਮ ਦਰਿਆਈ ਤਰਜ਼ਾਂ ਵਿੱਚੋਂ ਹੈ ਜਿਸ ਨੂੰ ਉਨ੍ਹਾਂ ਨੇ ਇਹ ਤਰਜ਼ ਦਰਿਆ ਚੇਨਾਬ ਨੂੰ ਸਮਰਪਿਤ ਕੀਤੀਆਂ ਨੇ। ਇਸ ਐਲਬਮ ‘ਚ ਕੁਲ ਸੱਤ ਗੀਤ ਨੇ ਤੇ ‘ਪਿਆਰ ਦੇ ਮਰੀਜ਼’ ਉਨ੍ਹਾਂ ਦੀ ਐਲਬਮ ਦਾ ਦੂਜਾ ਗੀਤ ਹੈ। ਜਿਸ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network