ਪ੍ਰਦੇਸਾਂ ‘ਚ ਵੱਸਦੀ ਸਮੁੱਚੀ ਪੰਜਾਬੀਅਤ ਦੇ ਜਜ਼ਬਿਆਂ ਨੂੰ ਤਾਜ਼ਾ-ਤਰੀਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਤਰੱਕੀਆਂ’ ‘ਚ

written by Lajwinder kaur | October 11, 2021

ਡਾ. ਸਤਿੰਦਰ ਸਰਤਾਜ (Dr. Satinder Sartaaj) ਜਿਨ੍ਹਾਂ ਨੇ ਆਪਣੇ ਸ਼ੂਫੀਆਨਾ ਰੰਗ ਚ ਹਰ ਇੱਕ ਪੰਜਾਬੀ ਨੂੰ ਰੰਗਿਆ ਹੋਇਆ ਹੈ। ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਕਰਕੇ ਹਰ ਇੱਕ ਦੇ ਦਿਲ ‘ਚ ਖ਼ਾਸ ਜਗਾ ਬਣਾਈ ਹੈ। ਅਜਿਹੇ ‘ਚ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ਤਰੱਕੀਆਂ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ।

ਹੋਰ ਪੜ੍ਹੋ : ‘Yes I Am Student’ Trailer: ਸਿੱਧੂ ਮੂਸੇਵਾਲਾ ਬਿਆਨ ਕਰ ਰਹੇ ਨੇ ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀਆਂ ਦੇ ਨਾਲ ਹੁੰਦੀ ਧੱਕੇਸ਼ਾਹੀ ਤੇ ਸੰਘਰਸ਼ ਦੀ ਕਹਾਣੀ ਨੂੰ

inside image of satinder sartaaj Image Source -youtube

ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਪ੍ਰਦੇਸਾਂ ਵਿੱਚ ਵੱਸਦੀ ਸਮੁੱਚੀ ਪੰਜਾਬੀਅਤ ਦੇ ਜਜ਼ਬਿਆਂ ਨੂੰ ਤਾਜ਼ਾ-ਤਰੀਨ ਕਰਨ ਦੀ ਇੱਕ ਕੋਸ਼ਿਸ਼ “ਤਰੱਕੀਆਂ”-ਡਾ. ਸਤਿੰਦਰ ਸਰਤਾਜ’। ਇਸ ਗੀਤ ‘ਚ ਉਨ੍ਹਾਂ ਨੇ ਵਿਦੇਸ਼ਾਂ ‘ਚ ਪੰਜਾਬੀਆਂ ਵੱਲੋਂ ਮਾਰੀਆਂ ਮੱਲਾਂ ਨੂੰ ਬਿਆਨ ਕੀਤਾ ਹੈ।  ਵਿਦੇਸ਼ਾਂ ‘ਚ ਕੀਤੀਆਂ ਗਈਆਂ ਸਤਿੰਦਰ ਸਰਤਾਜ ਦੀਆਂ ਪਰਫਾਰਮੈਂਸ ਨੂੰ ਵਿਖਾਇਆ ਗਿਆ ਹੈ।

ਹੋਰ ਪੜ੍ਹੋ : ਜਾਨੀ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸ਼ੇਅਰ ਕੀਤਾ ਨਵੇਂ ਗੀਤ ‘Apsraa’ ਦਾ ਫਰਸਟ ਲੁੱਕ ਪੋਸਟਰ

trakkian song released Image Source -youtube

ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ। ਵੀਡੀਓ ਦਾ ਇਹ ਕੰਸੈਪਟ ਖੁਦ ਸਤਿੰਦਰ ਸਰਤਾਜ ਨੇ ਤਿਆਰ ਕੀਤਾ ਹੈ ਅਤੇ ਵੀਡੀਓ Edit Garry Rajowal ਨੇ ਕੀਤੀ ਹੈ। ਗਾਣੇ ਦੀ ਫੀਚਰਿੰਗ ਤਸਵੀਰ ‘ਚ ਉਨ੍ਹਾਂ ਦੇਸ਼ਾਂ ਦੇ ਨਾਂਅ ਦੇਖਣ ਨੂੰ ਮਿਲ ਰਹੇ ਨੇ ਜਿੱਥੇ-ਜਿੱਥੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦੇ ਝੰਡ ਗੱਡੇ ਨੇ। ਦੱਸ ਦਈਏ ਸਤਿੰਦਰ ਸਰਤਾਜ ਜਿਨ੍ਹਾਂ ਦਾ 7 ਨਵੰਬਰ ਨੂੰ ਵੈਨਕੂਵਰ ‘ਚ ਮਿਊਜਿਕ ਸ਼ੋਅ ਹੈ । ਜਿਸ ਦੀਆਂ ਸਾਰੀਆਂ ਆਨ ਲਾਈਨ ਟਿਕਟਾਂ ਵਿਕ ਚੁੱਕੀਆਂ ਨੇ। ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟੀ ਹੈ। ਉਹ ਕਲੀ ਜੋਟਾ ਫ਼ਿਲਮ ‘ਚ ਅਦਾਕਾਰਾ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

You may also like