ਸਤਿੰਦਰ ਸਰਤਾਜ ਨੇ ਮਾਂ ਬੋਲੀ ਲਈ ਪਿਆਰ, ਇਹਨਾਂ ਸਤਰਾਂ ਦੇ ਰਾਹੀਂ ਕੀਤਾ ਬਿਆਨ

Written by  Lajwinder kaur   |  February 22nd 2019 02:07 PM  |  Updated: February 22nd 2019 02:08 PM

ਸਤਿੰਦਰ ਸਰਤਾਜ ਨੇ ਮਾਂ ਬੋਲੀ ਲਈ ਪਿਆਰ, ਇਹਨਾਂ ਸਤਰਾਂ ਦੇ ਰਾਹੀਂ ਕੀਤਾ ਬਿਆਨ

ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ ਜਿਹਨਾਂ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਉੱਤੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਵਧਾਈ ਦਿੱਤੀ ਹੈ। ਪੰਜਾਬੀ ਸਿੰਗਰ,ਅਦਾਕਾਰ ਤੇ ਗੀਤਕਾਰ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ...

‘ਜਿਨ੍ਹਾਂ ਕੋਲ਼ ਨੇ ਜ਼ੁਬਾਨਾ ਓਹੀ ਕਰਦੇ ਨੇ ਰਾਜ

ਤਾਂ ਹੀ ਗੀਤ ਲਿਖੇ ਜਾਣੇ ਤਾਂ ਹੀ ਗਾਊ ਸਰਤਾਜ

ਕਿਤੇ ਗੁੰਮ ਹੀ ਨਾ ਜਾਵੇ ਪਹਿਚਾਣ ਦੋਸਤੋ

ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ’

ਹੋਰ ਵੇੇਖੋ: ਸੂਫ਼ੀ ਗਾਇਕ ਸਤਿੰਦਰ ਸਰਤਾਜ ਨਜ਼ਰ ਆਉਣਗੇ ਅਪਣੀ ਵੱਖਰੀ ਲੁੱਕ ‘ਚ, ਦੇਖੋ ਵੀਡਿਓ

ਸਰਤਾਜ ਨੇ ਇਹ ਸਤਰਾਂ ਦੇ ਰਾਹੀਂ ਆਪਣੇ ਫੈਨਜ਼ ਨੂੰ 21 ਫਰਵਰੀ ਨੂੰ ਮਨਾਏ ਜਾਂਦੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਉੱਤੇ ਮੁਬਾਰਕਾਂ ਦਿੱਤੀਆਂ ਹਨ। ਸਰਤਾਜ ਤੋਂ ਇਲਾਵਾ ਕਈ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਮਾਂ ਬੋਲੀ ਦਿਵਸ ਉੱਤੇ ਵਧਾਈ ਦਿੱਤੀ ਹੈ। ਸਤਿੰਦਰ ਸਰਤਾਜ ਪੰਜਾਬ ਦੇ ਉਹ ਸੂਫੀ ਗਾਇਕ ਹਨ ਜਿਹਨਾਂ ਨੂੰ ਪੂਰੀ ਦੁਨੀਆਂ ਬੜੇ ਚਾਅ ਨਾਲ ਸੁਣਦੀ ਹੈ। ਸਰਤਾਜ ਦੇ ਗੀਤਾਂ ਲਈ ਉਹਨਾਂ ਦੇ ਫੈਨਜ਼ ਉਡੀਕ ਵਿੱਚ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network